Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰan⒰. 1. ਦੌਲਤ, ਮਾਇਆ। 2. ਪ੍ਰਸੰਸਾ/ਸਲਾਹੁਣ/ਵਡਿਆਈ ਯੋਗ। 3. ਨਾਮ ਧਨ। 1. riches, wealth. 2. praise worthy. 3. Lord’s riches. ਉਦਾਹਰਨਾ: 1. ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ Japujee, Guru Nanak Dev, 23:3 (P: 5). 2. ਧਨੁ ਧੰਨੁ ਸਤੰਸਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥ Raga Goojree 4, Sodar, 4, 4:2 (P: 10). ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥ Raga Sireeraag 3, 49, 1:1 (P: 32). 3. ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ Raga Gaurhee 4, Vaar 15:4 (P: 309).
|
SGGS Gurmukhi-English Dictionary |
[Var.] From Dhana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਧਨ੍ਯ. ਪੁਨ੍ਯਵਾਨ। 2. ਸਲਾਹੁਣ ਲਾਇਕ਼. ਪ੍ਰਸ਼ੰਸਾ ਯੋਗ੍ਯ. “ਧਨੁ ਵਾਪਾਰੀ ਨਾਨਕਾ ਜਿਨਾ ਨਾਮਧਨ ਖਟਿਆ.” (ਮਃ ੩ ਵਾਰ ਗੂਜ ੧) “ਧਨੁ ਗੁਰਮੁਖਿ ਸੋ ਪਰਵਾਣ ਹੈ.” (ਸ੍ਰੀ ਮਃ ੩) 3. ਸੰ. ਧਨ. ਨਾਮ/n. ਦੌਲਤ. “ਧਨੁ ਸੰਚਿ ਹਰਿ ਹਰਿ ਨਾਮੁ ਵਖਰੁ.” (ਤੁਖਾ ਛੰਤ ਮਃ ੧) 4. ਸੰ. ਕਮਾਣ. ਧਨੁਖ. ਚਾਪ. “ਜਬ ਧਨੁ ਧਰਕਰ ਧਾਯੋ.” (ਕ੍ਰਿਸਨਾਵ) 5. ਜ੍ਯੋਤਿਸ਼ ਅਨੁਸਾਰ ਨੌਮੀ ਰਾਸ਼ੀ। 6. ਦੇਖੋ- ਧਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|