Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰar. 1. ਟੇਕ, ਆਸਰਾ। 2. ਧਰਤੀ। 3. ਮਿਟੀ। 4. ਧੁਰਾ। 5. ਧਰਨਾ, ਟਿਕਾਉਣਾ। 1. support, prop. 2. earth, ground. 3. dust. 4. axil, mainstay. 5. enshrine. ਉਦਾਹਰਨਾ: 1. ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥ Raga Sireeraag 5, 82, 3:2 (P: 46). 2. ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥ Raga Gaurhee 1, 13, 1:3 (P: 154). ਜਿਨਿ ਧਰ ਚਕ੍ਰ ਧਰੇ ਵੀਚਾਰੇ ॥ (ਪ੍ਰਿਥਵੀ). Raga Maaroo 1, Solhaa 12, 1:2 (P: 1032). 3. ਸੋ ਤਨੁ ਧਰ ਸੰਗਿ ਰੂਲਿਆ ॥ Raga Gaurhee 5, 139, 3:2 (P: 210). 4. ਧਰ ਤੂਟੀ ਗਾਡੋ ਸਿਰ ਭਾਰਿ ॥ Raga Raamkalee 1, 11, 2:3 (P: 879). 5. ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥ Sava-eeay of Guru Ramdas, Nal-y, 3:3 (P: 1399).
|
SGGS Gurmukhi-English Dictionary |
[1. Sk. n. 4. P. v. 5. P.] 1. support, prop. 2. (from Dhurā) axle. 3. (from Sk.Dharani) earth. 4. to put, to fix, 5. (from Dhira) side, direction
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) v.imperative form of ਧਰਨਾ2, put, place. (2) n.f. same as ਧਰਤੀ, earth; ਆਸਰਾ, support, refuge.
|
Mahan Kosh Encyclopedia |
ਨਾਮ/n. ਧੜ. ਰੁੰਡ. ਗਰਦਨ ਤੋਂ ਹੇਠਲਾ ਸ਼ਰੀਰ ਦਾ ਭਾਗ. “ਸਿਰ ਟੂਟ ਪਰ੍ਯੋ ਧਰ ਠਾਢੋ ਰਹ੍ਯੋ ਹੈ.” (ਕ੍ਰਿਸਨਾਵ) “ਲਾਗੈ ਅਰਿ ਗਰ ਗੇਰੈ ਧਰ ਪਰ ਧਰ ਸਿਰ.” (ਗੁਪ੍ਰਸੂ) 2. ਨਾਭਿਚਕ੍ਰ। 3. ਬੱਚੇਦਾਨ ਦਾ ਮੁਖ. ਰਿਹਮ ਦਾ ਅਗਲਾ ਹ਼ਿੱਸਾ. ਦੇਖੋ- ਮਾਤ੍ਰ 6। 4. ਦਿਸ਼ਾ. ਤ਼ਰਫ਼. “ਤੁਧ ਨੋ ਛੋਡਿ ਜਾਈਐ ਪ੍ਰਭੂ ਕੈਂ ਧਰਿ?” (ਆਸਾ ਮਃ ੫) ਕਿਸ ਵੱਲ ਜਾਈਏ? “ਨਿਸਰਤ ਉਹ ਧਰ.” (ਰਾਮਾਵ) ਤੀਰ ਉਸ (ਦੂਜੇ) ਪਾਸੇ ਨਿਕਲਜਾਂਦੇ ਹਨ। 5. ਓਟ. ਪਨਾਹ. ਆਸਰਾ. “ਨਾਨਕ ਮੈ ਧਰ ਅਵਰੁ ਨ ਕਾਈ.” (ਨਟ ਅ: ਮਃ ੪) “ਮੈ ਧਰ ਤੇਰੀ ਪਾਰਬ੍ਰਹਮ.” (ਸ੍ਰੀ ਮਃ ੫) 6. ਧੁਰ. ਗੱਡੇ ਦੀ ਉਹ ਕਿੱਲੀ, ਜਿਸ ਦੇ ਆਧਾਰ ਪਹੀਆ ਹੈ. “ਧਰ ਤੂਟੀ ਗਾਡੋ ਸਿਰਭਾਰਿ.” (ਰਾਮ ਮਃ ੧) ਇੱਥੇ ਗੱਡਾ ਸ਼ਰੀਰ ਹੈ, ਧਰ ਪ੍ਰਾਣਾਂ ਦੀ ਗੱਠ ਹੈ। 7. ਧਰਾ. ਪ੍ਰਿਥਿਵੀ. “ਜਿਨਿ ਧਰ ਸਾਜੀ ਗਗਨ.” (ਆਸਾ ਅ: ਮਃ ੧) “ਸੋ ਤਨੁ ਧਰ ਸੰਗਿ ਰੂਲਿਆ.” (ਗਉ ਮਃ ੫) 8. ਸੰ. ਧਰ. ਪਹਾੜ. ਪਰਵਤ. (ਦੇਖੋ- ਧ੍ਰਿ धृ ਧਾ) “ਗਿਰੈਂ ਧਰੰ ਧੁਰੰਧਰੰ ਧਰੰ ਜਿਵੰ.” (ਰਾਮਾਵ) ਮੁਖੀਏ (ਧੁਰੰਧਰ) ਯੋਧਾ, ਪ੍ਰਿਥਿਵੀ ਪੁਰ ਪਹਾੜਾਂ ਵਾਂਙ ਡਿਗਦੇ ਹਨ। 9. ਪੁਰਾਣਾਂ ਵਿੱਚ ਲਿਖਿਆ ਕੱਛੂ, ਜੋ ਜਮੀਨ ਹੇਠ ਹੈ। 10. ਵਿਸ਼ਨੁ। 11. ਸੰ. ਵਿ. ਧਾਰਣ ਕਰਤਾ. ਧਾਰਣ ਵਾਲਾ. “ਭਜੁ ਚਕ੍ਰਧਰ ਸਰਣੰ.” (ਗੂਜ ਜੈਦੇਵ) “ਸਭ ਕਿਰਨਨ ਕੇ ਨਾਮ ਕਹਿ ਧਰ ਪਦ ਬਹੁਰ ਉਚਾਰ.” (ਸਨਾਮਾ) ਕਿਰਨਧਰ. ਸੂਰਯ ਅਤੇ ਚੰਦ੍ਰਮਾ। 12. ਦੇਖੋ- ਧਰਿ। 13. ਪਕੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|