Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaar⒤. 1. ਧਾਰ ਕੇ, ਕਰਕੇ। 2. ਰਖ ਕੇ, ਧਰ ਕੇ। 3. ਟਿਕਾ ਕੇ, ਧਾਰ ਕੇ, ਸੰਭਾਲ ਕੇ। 4. ਧਾਰਨ ਕਰਕੇ, ਗ੍ਰਹਿਣ ਕਰਕੇ, ਵਰਤਾ ਕੇ। 5. ਖਿਲਰ ਰਹੀ, ਪਸਰ ਰਹੀ। 6. ਆਸਰਾ/ਸਹਾਰਾ ਦੇ ਰਿਹਾ, ਵਸ ਰਿਹਾ। 7. ਸਮਝ ਲਈਏ, ਮੰਨ ਲਈਏ। 1. showering, takes. 2, keeping, putting, put. 3. sustaining, clasped, keep. 4. manifesting, practising, exercising. 5. pervading. 6. supporting, abiding. 7. suppose, consider. ਉਦਾਹਰਨਾ: 1. ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥ Raga Sireeraag 4, 81, 4:1 (P: 46). ਉਦਾਹਰਨ: ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥ (ਕਰੇ ਤਾਂ). Raga Sireeraag 4, Pahray 3, 1:6 (P: 76). ਉਦਾਹਰਨ: ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ ॥ (ਕਰਕੇ, ਭਾਵ ਵਰਤਾਕੇ). Raga Aaasaa 5, 37, 1:1 (P: 379). 2. ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰਿ ਮਸਤਕਿ ਧਾਰਿ ਜੀਉ ॥ Raga Sireeraag 1, Asatpadee 28, 16:3 (P: 72). ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ ॥ (ਤਕੜੀ ਵਿਚ ਰੱਖ ਕੇ). Raga Gaurhee 5, 121, 1:2 (P: 204). ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥ {ਧਰਦਾ ਹੈ, ਪਾਉਂਦਾ ਹੈ (ਹਿਰਦੇ ਵਿਚ) ਭਾਵ ਮਿਲਦਾ ਹੈ}. Raga Raamkalee 1, Oankaar, 52:2 (P: 937). 3. ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥ Raga Maajh 1, Vaar 23, Salok, 2, 2:4 (P: 148). ਓਹੁ ਕਿਉ ਮਨਹੁ ਵਿਸਾਰੀਐ ਹਰਿ ਰਖੀਐ ਹਿਰਦੈ ਧਾਰਿ ॥ (ਟਿਕਾਕੇ). Raga Gaurhee 3, Asatpadee 9, 3:2 (P: 233). ਭਰਿਪੁਰਿ ਧਾਰਿ ਰਹੇ ਮਨ ਮਾਹੀ ॥ (ਸੰਭਾਲ ਕੇ, ਹੇ ਹਰੀ ਸਰਬ ਵਿਆਪੀ ਹੋ ਸਭ ਨੂੰ ਮਨ ਵਿਚ ਸੰਭਾਲ ਰਹੇ ਹੋ). Raga Aaasaa 1, Asatpadee 9, 6:3 (P: 416). 4. ਕਲਾ ਧਾਰਿ ਜਿਨਿ ਸਗਲੀ ਮੋਹੀ ॥ (ਵਰਤਾ ਕੇ). Raga Gaurhee 5, Sukhmanee 18, 8:2 (P: 287). ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥ (ਧਾਰਨ/ਗ੍ਰਹਿਣ ਕਰਕੇ). Raga Soohee 5, 5, 3:1 (P: 761). ਨਿਹਚਲੁ ਸਾਚੁ ਰਹਿਆ ਕਲ ਧਾਰਿ ॥ (ਵਰਤਾ ਕੇ). Raga Bilaaval 3, Vaar-Sat, 1, 10:5 (P: 842). 5. ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥ Raga Aaasaa 5, 24, 1:2 (P: 376). 6. ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥ Raga Aaasaa 1, Asatpadee 1, 1:2 (P: 411). 7. ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥ Raga Sorath 1, Asatpadee 3, 8:1 (P: 636).
|
Mahan Kosh Encyclopedia |
ਧਾਰਕੇ. ਧਾਰਣ ਕਰਕੇ. “ਧਾਰਿ ਕ੍ਰਿਪਾ ਪ੍ਰਭੁ ਹਾਥ ਦੇ ਰਾਖਿਆ.” (ਸੋਰ ਮਃ ੫) 2. ਧਾਰਾ ਮੇਂ. ਧਾਰ ਵਿੱਚ. “ਬੂਡੇ ਕਾਲੀ ਧਾਰਿ.” (ਸ. ਕਬੀਰ) 3. ਧਾਰਣਾ ਕ੍ਰਿਯਾ ਦਾ ਅਮਰ. ਧਾਰਣ ਕਰ. “ਰੇ ਨਰ! ਇਹ ਸਾਚੀ ਜੀਅ ਧਾਰਿ.” (ਸੋਰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|