Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰeeraa. 1. ਧੀਰਜਵਾਨ/ਧੀਰਜ ਵਾਲਾ ਹੋਇਆ। 2. ਧੀਰਜ, ਦਿਲਾਸਹ। 3. ਧੀਰਜਵਾਨ, ਧੀਰਜਵਾਲਾ। 4. ਕਾਇਮ ਰਹਿਣ ਵਾਲਾ, ਸਥਿਰ ਰਹਿਣ ਵਾਲਾ। 1. steadfast, content. 2. support. 3. patient. 4. stable. ਉਦਾਹਰਨਾ: 1. ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ Raga Maajh 5, 112, 1:2 (P: 202). ਲਾਲਿ ਰਤਾ ਮੇਰਾ ਮਨੁ ਧੀਰਾ ॥ (ਧੀਰਜਵਾਨ ਹੋਇਆ, ਟਿਕ ਗਿਆ). Raga Aaasaa 1, 17, 3:4 (P: 354). 2. ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥ Raga Gaurhee 1, Asatpadee 14, 7:3 (P: 217). 3. ਨੀਚਿ ਨੀਚਿ ਮਨੁ ਕੀਆ ਧੀਰਾ ॥ Raga Gaurhee, Kabir, Baavan Akhree, 18:2 (P: 341). 4. ਗੁਰ ਪਰਸਾਦੀ ਪਾਈਐ ਨਿਹਚਲ ਧਨੁ ਧੀਰਾ ॥ (ਧੀਰਜ ਵਾਲਾ ਭਾਵ ਕਾਇਮ ਰਹਿਣ ਵਾਲਾ ਧਨ). Raga Goojree 3, Vaar 7:3 (P: 511). ਧਰਮ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥ (ਕਲਜੁਗ ਵਿਚ ਧਰਮ ਹੀ ਕਾਇਮ ਰਹਿੰਦਾ ਹੈ). Raga Maaroo 5, Vaar 11:2 (P: 1098).
|
SGGS Gurmukhi-English Dictionary |
1. steadfast, content. 2. support. 3. patient. 4. stable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. patient, forbearing, sedate, serene; persevering.
|
Mahan Kosh Encyclopedia |
ਵਿ. ਧੀਰਜਵਾਨ ਹੋਇਆ। 2. ਸੰ. ਨਾਮ/n. ਉਹ ਨਾਇਕਾ, ਜੋ ਪਤਿ ਦੇ ਸ਼ਰੀਰ ਤੇ ਪਰਇ੍ਸ੍ਤ੍ਰੀ ਰਮਣ ਦੇ ਚਿੰਨ੍ਹ ਦੇਖਕੇ ਸਪਸ਼੍ਟ ਕੁਝ ਨਾ ਕਹੇ, ਪਰ ਵ੍ਯੰਗ ਨਾਲ ਮਨ ਦਾ ਕੋਪ ਪ੍ਰਗਟ ਕਰੇ। 3. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ. ਇਸਨੇ ਆਪਣੇ ਭਾਈ ਹੀਰੇ ਸਹਿਤ ਅਮ੍ਰਿਤਸਰ ਜੀ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|