Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰun⒤. 1. ਧੁਨੀ, ਨਾਦ, ਸੁਰ। 2. ਸ਼ਬਦ। 3. ਲਗਨ, ਚਾਓ। 4. ਜੀਵਨ ਰੌ, ਵਹਾਓ, ਰਉਂ। 5. ਆਵਾਜ਼। 6. ਭਾਵ ਉਚਾਰਨਾ, ਧੁਨੀ ਦੇਣੀ। 1. music, melody. 2. Guru’s word. 3. love. 4. flow, afflux. 5. sound, strain. 6. pronounce, sing. ਉਦਾਹਰਨਾ: 1. ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥ Raga Sireeraag 1, 22, 4:3 (P: 22). ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥ Raga Vadhans 3, Asatpadee 1, 1:1 (P: 564). 2. ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥ (ਗਿਆਨ ਧਿਆਨ ਗੁਰੂ ਦੇ ਸਬਦ ਤੋਂ ਹੀ ਜਾਣੇ ਜਾਂਦੇ ਹਨ). Raga Sireeraag 1, Asatpadee 10, 2:1 (P: 59). 3. ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ Raga Sireeraag, Bennee, 1, 5:1 (P: 93). ਸਹਜ ਸਮਾਧਿ ਧੁਨਿ ਗਹਿਰ ਗੰਭੀਰਾ ॥ (ਸਹਿਜ ਸਮਾਧੀ ਦੀ ਲਗਨ ਵਾਲਾ). Raga Raamkalee 5, 26, 2:2 (P: 891). 4. ਜੇਤਾ ਸ਼ਬਦ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥ Raga Aaasaa 1, 5, 1:1 (P: 350). 5. ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥ (ਆਵਾਜ ਪ੍ਰਗਟ ਹੁੰਦੀ ਹੈ). Raga Raamkalee 5, 7, 1:2 (P: 884). 6. ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥ Raga Saarang 5, Asatpadee 2, 3:1 (P: 1235).
|
SGGS Gurmukhi-English Dictionary |
[n.] (from Sk. Dhvani) sound, tune
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਦੇਖੋ- ਧੁਨੀ। 2. ਸੰ. ਧ੍ਵਨਿ. ਸ਼ਬਦ. ਨਾਦ. “ਧੁਨਿ ਵਾਜੇ ਅਨਹਦ ਘੋਰਾ.” (ਰਾਮ ਮਃ ੧) 3. ਸ੍ਵਰਾਂ ਦਾ ਆਲਾਪ. “ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ.” (ਆਸਾ ਮਃ ੫) ਸੰਗੀਤਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|