Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋʰannaa. 1. ਸਲਾਹੁਣਯੋਗ, ਵਡਭਾਗੀ। 2. ਇਕ ਭਗਤ ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਾ ਰਾਗ (ਤਿੰਨ ਸ਼ਬਦ) ਤੇ ਧਨਾਸਰੀ ਰਾਗ (1 ਸ਼ਬਦ) ਦਰਜ ਹੈ। ਜੱਟ ਵੰਸ਼ ਵਿਚ ਇਸ ਦਾ ਜਨਮ 1473 ਈ. ਵਿਚ ਟਾਂਕ ਦੇ ਇਲਾਕੇ ਵਿਚ ਧੂਆਨ ਪਿੰਡ ਵਿਚ ਹੋਇਆ। ਗੁਰੂ ਦੀਖਸ਼ਾ ਰਾਮਾਨੰਦ ਜੀ ਤੋਂ ਲਈ। 1. blessed, fortunate. 2. one of the Bhagats whose Bani has been included in Sri Guru Granth Sahib.
ਉਦਾਹਰਨਾ:
1. ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥ Raga Aaasaa 4, Chhant 15, 1:4 (P: 449).
2. ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥ Raga Aaasaa, Dhanaa, 2, 4:2 (P: 488).

Mahan Kosh Encyclopedia

ਟਾਂਕ ਦੇ ਇਲਾਕੇ ਧੂਆਨ ਪਿੰਡ ਵਿੱਚ (ਜੋ ਦੇਉਲੀ ਤੋਂ ੨੦ ਮੀਲ ਹੈ) ਸੰਮਤ ੧੪੭੩ ਵਿੱਚ ਜੱਟਵੰਸ਼ ਵਿੱਚ ਇਸ ਦਾ ਜਨਮ ਹੋਇਆ. ਸ੍ਵਾਮੀ ਰਾਮਾਨੰਦ ਜੀ ਤੋਂ ਕਾਸ਼ੀ ਜਾਕੇ ਗੁਰੁਦੀਕ੍ਸ਼ਾ ਲਈ. ਪਹਿਲੀ ਉ਼ਮਰ ਵਿੱਚ ਇਹ ਮੂਰਤੀਪੂਜਕ ਰਿਹਾ ਪਰ ਅੰਤ ਨੂੰ ਵਿਸ਼੍ਵਰੂਪ ਜਗਤਨਾਥ ਦਾ ਉਪਾਸਕ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ. ਇਸ ਦੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ. “ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ.” (ਆਸਾ ਧੰਨਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits