Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Na. ਨਸ਼ੇਧ ਬੌਧਕ। expressing negative aspect. ਉਦਾਹਰਨ: ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ Japujee, Guru Nanak Dev, 1:1 (P: 1). ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥ Raga Aaasaa 5, 9, 1:2 (P: 373).
|
SGGS Gurmukhi-English Dictionary |
[1. var. 2. n.] 1. from N. 2. (from Sk. Nrī) purusha
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. twenty fifth letter of Gurmukhi script reprinting the dental nasal sound (n). (2) adv. same as ਨਾਂਹ. (3) pref. expressing negative aspect usu. of adjectives and adverbs as in ਨਹੱਕ, ਨਖੱਟੂ.
|
Mahan Kosh Encyclopedia |
ਪੰਜਾਬੀ ਵਰਣਮਾਲਾ ਦਾ ਪਚੀਹਵਾਂ ਅੱਖਰ. ਇਸ ਦਾ ਉੱਚਾਰਣਅਸਥਾਨ ਦੰਦ ਅਤੇ ਨੱਕ ਹੈ। 2. ਸੰ. ਨਾਮ/n. ਉਪਮਾਂ. ਮਿਸਾਲ। 3. ਰਤਨ। 4. ਬੰਧਨ। 5. ਨਗਣ ਦਾ ਸੰਖੇਪ ਨਾਮ। 6. ਵਿ. ਸ੍ਤੁਤ. ਤਅ਼ਰੀਫ਼ ਕੀਤਾਗਿਆ। 7. ਵ੍ਯ. ਨਿਸ਼ੇਧ ਬੋਧਕ. ਨਹੀਂ. ਨਾ. ਫ਼ਾਰਸੀ ਅਤੇ ਪੰਜਾਬੀ ਵਿੱਚ ਭੀ ਇਹ ਇਹੀ ਅਰਥ ਦਿੰਦਾ ਹੈ. “ਨ ਅੰਤਰੁ ਭੀਜੈ, ਨ ਸਬਦੁ ਪਛਾਣਹਿ.” (ਮਾਰੂ ਸੋਲਹੇ ਮਃ ੩) 8. ਬਹੁਵਚਨ ਬੋਧਕ. “ਅਘਨ ਕਟਹਿ ਸਭ ਤੇਰੇ.” (ਸਵੈਯੇ ਮਃ ੪ ਕੇ) ਤੇਰੇ ਸਭ ਅਘਨ (ਅਘਗਣ) ਕੱਟਹਿ. “ਦੁਖਨ ਨਾਸ.” (ਸਵੈਯੇ ਮਃ ੪ ਕੇ) 9. ਪ੍ਰਤ੍ਯ. ਕਾ. ਕੀ. ਦਾ. ਦੀ. “ਕਬ ਲਾਗੈ ਮਸਤਕ ਚਰਨਨ ਰਜ?” (ਭਾਗੁ ਕ) ਚਰਨਾਂ ਦੀ ਧੂੜ ਕਦੋਂ ਮੱਥੇ ਲੱਗੇ? 10. ਪ੍ਰਤਿ. ਨੂੰ. ਤਾਂਈਂ. “ਆਪਨ ਤਰੈ, ਅਉਰਨ ਲੇਤ ਉਧਾਰ.” (ਸ: ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|