Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nėh. ਨਾ, ਨਹੀਂ, ਨਿਸ਼ੇਧ ਬੋਧਕ ਸ਼ਬਦ । not, no, expressing negative aspect. ਉਦਾਹਰਨ: ਆਖਣਿ ਜੋਰੁ ਚੁਪੈ ਨਹ ਜੋਰੁ ॥ (ਨਹੀਂ). Japujee, Guru Nanak Dev, 33:1 (P: 7). ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥ (ਨਾ). Raga Sireeraag 1, 27, 2:2 (P: 24). ਜੀਵਤਿਆ ਨਹ ਮਰੀਐ ॥ Raga Raamkalee 1, 3, 1:2 (P: 877). ਨਹ ਨੀਦ ਆਵੈ ਪ੍ਰੇਮ ਭਾਵੈ ਸੁਣਿ ਬੇਨੰਤੀ ਮੇਰੀਆ ॥ Raga Gaurhee 1, Chhant 2, 1:3 (P: 243).
|
SGGS Gurmukhi-English Dictionary |
[P. indecl.] (from Sk. Nahi) not
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਨਹਨ। 2. ਸੰ. ਨਹਿ. ਫ਼ਾ. [نہ] ਵ੍ਯ. ਨਿਸ਼ੇਧ ਬੋਧਕ ਸ਼ਬਦ. ਨਾ. ਨਹੀਂ. “ਨਹ ਕਿਛੁ ਜਨਮੈ ਨਹ ਕਿਛੁ ਮਰੈ.” (ਸੁਖਮਨੀ) 3. ਕ੍ਰਿ. ਵਿ. ਕ੍ਯੋਂ. ਕੈਸੇ. ਕਿਵੇਂ. “ਜੀਵਤਿਆਂ ਨਹ ਮਰੀਐ?” (ਰਾਮ ਮਃ ੧) ਜੀਵਦਿਆਂ ਕਿਵੇਂ ਮਰੀਐ?{1192} 4. ਨਾਮ/n. ਨਖ. ਨਹੁੰ. ਨਾਖ਼ੂਨ. “ਚਾਕਰ ਨਹ ਦਾ ਪਾਇਨਿ ਘਾਉ.” (ਮਃ ੧ ਵਾਰ ਮਲਾ) ਦਰਿੰਦੇ ਜਾਨਵਰਾਂ ਵਾਂਙ ਰਾਜਕਰਮਚਾਰੀ ਪ੍ਰਜਾ ਨੂੰ ਪਾੜਖਾਂਦੇ ਹਨ. Footnotes: {1192} ਗ੍ਯਾਨੀ ਇਸ ਦਾ ਅਰਥ ਕਰਦੇ ਹਨ- ਨਾ ਮਰੀਏ. ਭਾਵ- ਅਮਰ ਹੋਈਏ. ਪਰ ਅੱਗੇ ਤੁਕ ਵਿੱਚ ਜੋ ਉੱਤਰ ਹੈ, ਉਸ ਦੇ ਇਹ ਅਰਥ ਵਿਰੁੱਧ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|