Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naam⒤. 1. ਪ੍ਰਭੂ ਦੇ ਨਾਮ ਦੇ, ਪ੍ਰਭੂ ਦੇ ਨਾਮ ਦੁਆਰਾ, ਪ੍ਰਭੂ ਦੇ ਨਾਮ ਵਿਚ, ਪ੍ਰਭੂ ਦੇ ਨਾਮ ਦੀਆਂ। 2. ਨਾਂ/ਨਾਮ ਦੁਆਰਾ, ਨਾਂ ਨਾਲ, ਨਾਮ ਵਿਚ। 1. of/through/in the Lord’s name. 2. by Lord’s name. ਉਦਾਹਰਨਾ: 1. ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥ Raga Sireeraag 1, 8, 4:3 (P: 17). ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ ॥ Raga Sireeraag 1, Asatpadee 16, 8:1 (P: 64). ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥ Raga Sireeraag 3, 36, 2:4 (P: 27). ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥ (ਨਾਮ ਦੀਆਂ). Raga Sireeraag 3, Asatpadee 20, 8:3 (P: 66). 2. ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥ Raga Sireeraag 1, 22, 2:1 (P: 22). ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥ Raga Sireeraag 3, 40, 4:1 (P: 29). ਨਾਮਿ ਰਤਾ ਸੋਈ ਨਿਰਬਾਣੁ ॥ (ਨਾਮ ਵਿਚ). Raga Aaasaa 5, 57, 3:2 (P: 385).
|
Mahan Kosh Encyclopedia |
ਦੇਖੋ- ਨਾਮੀ 3. “ਜੋ ਇਸੁ ਮਾਰੇ ਸੁ ਨਾਮਿ ਸਮਾਹਿ.” (ਗਉ ਅ: ਮਃ ੫) ਵਾਹਗੁਰੂ ਵਿੱਚ ਸਮਾਉਂਦਾ ਹੈ। 2. ਨਾਮ ਕਰਕੇ. ਨਾਮ ਸੇ. “ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ.” (ਆਸਾ ਮਃ ੫) 3. ਨਾਮ ਵਿੱਚ. “ਨਾਮਿ ਰਤਾ ਸੋਈ ਨਿਰਬਾਣੁ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|