Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Naaree. 1. ਇਸਤ੍ਰੀ, ਔਰਤ। 2. ਪਤਨੀ। 3. ਨਾੜੀ। 4. ਇਸਤ੍ਰੀ ਦਾ ਵਿਸ਼ੇ ਅੰਗ, ਯੋਨਿ। 5. ਇੰਦ੍ਰੀਆਂ। 6. ਭਾਵ ਪ੍ਰਕ੍ਰਿਤੀ। 1. women. 2. wife. 3. pipe. 4. sexual organ of woman. 5. organs. 6. viz., nature.
ਉਦਾਹਰਨਾ:
1. ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ ॥ Raga Sireeraag 1, Asatpadee 2, 6:1 (P: 54).
ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ ॥ (ਹੇ ਇਸਤ੍ਰੀਓ ਭਾਵ ਹੇ ਸਖੀਓ). Raga Soohee 3, Chhant 5, 1:3 (P: 770).
2. ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥ Raga Sireeraag 1, Asatpadee 15, 3:2 (P: 63).
ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥ Raga Sireeraag 1, Asatpadee 16, 5:1 (P: 63).
3. ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥ Raga Gaurhee, Kabir, 18, 1:2 (P: 327).
4. ਤਗੁ ਨ ਇੰਦ੍ਰੀ ਤਗੁ ਨ ਨਾਰੀ ॥ Raga Aaasaa 1, Vaar 15, Salok, 1, 4:1 (P: 471).
5. ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥ Raga Goojree 5, Vaar 15:3 (P: 522).
ਮਿਲ ਨਾਰੀ ਸਤਸੰਗਿ ਮੰਗਲੁ ਗਾਵੀਆ ॥ (ਭਾਵ ਇੰਦ੍ਰੀਆਂ). Raga Raamkalee 5, Vaar 15:1 (P: 964).
6. ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭ ਏਕੋ ਪੁਰਖੁ ਮੁਰਾਰੇ ॥ (ਦੂਜੀ ਨਾਰੀ ਦਾ ਭਾਵ ਜੀਵ ਹੈ). Raga Nat-Naraain 4, Asatpadee 5, 5:1 (P: 983).

SGGS Gurmukhi-English Dictionary
1. women. 2. wife. 3. vein, nerve, intestine, organ, sexual organ of woman. 4. pipe. 5. i.e., nature.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.f. same as ਨਾਰ ajd. produced from fire as against ਖ਼ਾਕੀ produced from earth.

Mahan Kosh Encyclopedia

ਸੰ. ਨਾਡੀ. ਨਾਮ/n. ਰਗ. ਨਾੜੀ. “ਪਵਨ ਦ੍ਰਿੜ ਸੁਖਮਨ ਨਾਰੀ.” (ਗਉ ਕਬੀਰ) ਦੇਖੋ- ਸੁਖਮਨਾ।
2. ਸੰ. ਨਰ ਦੀ ਮਦੀਨ. ਇਸਤ੍ਰੀ. ਔਰਤ. “ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ.” (ਮਃ ੧ ਵਾਰ ਮਾਝ) “ਨਾਰੀ ਤੇ ਜੋ ਪੁਰਖੁ ਕਰਾਵੈ, ਪੁਰਖਨ ਤੇ ਜੋ ਨਾਰੀ.{1270}” (ਸਾਰ ਕਬੀਰ)
ਕਾਮਸ਼ਾਸਤ੍ਰ ਵਿੱਚ ਨਾਰੀ ਦੀਆਂ ਚਾਰ ਜਾਤੀਆਂ ਲਿਖੀਆਂ ਹਨ- ਪਦਮਿਨੀ, ਚਿਤ੍ਰਿਨੀ, ਸ਼ੰਖਿਨੀ ਅਤੇ ਹਸ੍ਤਿਨੀ. ਇਨ੍ਹਾਂ ਦੇ ਕ੍ਰਮ ਅਨੁਸਾਰ ਚਾਰ ਨਰ ਹਨ- ਸ਼ਸ਼ਕ, ਮ੍ਰਿਗ, ਵ੍ਰਿਸ਼ਭ ਅਤੇ ਅਸ਼੍ਵ. ਦੇਖੋ- ਪਦਮਿਨੀ ਆਦਿ ਸ਼ਬਦ ਅਤੇ ਪੁਰੁਸ਼ਜਾਤਿ.
ਉਮਰ ਦੇ ਲਿਹਾਜ ਨਾਲ ਨਾਰੀ ਦੇ ਚਾਰ ਭੇਦ ਹਨ- ਬਾਲਾ, ਤਰੁਣੀ, ਪ੍ਰੌਢਾ ਅਤੇ ਵ੍ਰਿੱਧਾ. ਸੋਲਾਂ ਵਰ੍ਹੇ ਤੀਕ ਦੀ ਬਾਲਾ, ਤੀਹ ਵਰ੍ਹੇ ਤੀਕ ਦੀ ਤਰੁਣੀ, ਪੰਜਾਹ ਤੀਕ ਦੀ ਪ੍ਰੌਢਾ ਅਤੇ ਇਸ ਤੋਂ ਅੱਗੇ ਵ੍ਰਿੱਧਾ ਹੈ.
ਬ੍ਰਹਮਵੈਵਰਤ ਵਿੱਚ ਤਿੰਨ ਪ੍ਰਕਾਰ ਦੀ ਨਾਰੀ ਲਿਖੀ ਹੈ- ਸਾਧ੍ਵੀ, ਭੋਗ੍ਯਾ ਅਤੇ ਕੁਲਟਾ. ਪਤਿ ਵਿੱਚ ਭਗਤੀਭਾਵ ਰੱਖਕੇ ਸੇਵਾ ਕਰਨ ਅਤੇ ਕੇਵਲ ਸੰਤਾਨ ਦੇ ਮਨੋਰਥ ਨਾਲ ਪਤਿ ਦਾ ਸੰਗ ਕਰਨ ਵਾਲੀ ਸਾਧ੍ਵੀ ਹੈ. ਪਦਾਰਥਾਂ ਦੀ ਇੱਛਾ ਅਤੇ ਭੋਗਵਾਸਨਾ ਨਾਲ ਪਤਿ ਨੂੰ ਸੇਵਨ ਵਾਲੀ ਭੋਗ੍ਯਾ ਹੈ. ਕਪਟ ਅਰ ਲਾਲਚ ਨਾਲ ਪਤਿ ਦੀ ਸੇਵਾ ਕਰਨ ਵਾਲੀ ਅਤੇ ਕਾਮਵਸ਼ ਹੋਕੇ ਪਰਾਏ ਪੁਰਖਾਂ ਨਾਲ ਪ੍ਰੀਤਿ ਰੱਖਣ ਵਾਲੀ ਕੁਲਟਾ ਹੈ.
ਹਿੰਦੂਮਤ ਅਨੁਸਾਰ ਨਾਰੀ ਨੂੰ ਕਦੇ ਸੁਤੰਤ੍ਰਤਾ (ਆਜ਼ਾਦੀ) ਨਹੀਂ ਹੈ. ਦੇਖੋ- ਮਨੁਸਿਮ੍ਰਿਤਿ ਅ: #੫, ਸ਼ਲੋਕ #੧੪੭-੪੮ ਅਰ ਵੇਦਵਿਦ੍ਯਾ ਦਾ ਅਧਿਕਾਰ ਤਾਂ ਕੀ ਹੋਣੀ ਸੀ, ਇਸਤ੍ਰੀਆਂ ਦੇ ਸੰਸਕਾਰ ਭੀ ਵੇਦਮੰਤ੍ਰਾਂ ਨਾਲ ਕਰਨੇ ਵਰਜੇ ਹਨ, ਯਥਾ- “ਇਸਤ੍ਰੀਆਂ ਦੇ ਸੰਸਕਾਰ ਵੇਦਮੰਤ੍ਰਾਂ ਨਾਲ ਨਹੀਂ ਕਰੇਜਾਂਦੇ, ਇਹ ਧਰਮ ਦਾ ਫੈਸਲਾ ਹੈ. ਇਸਤ੍ਰੀਆਂ ਅਗਿਆਨਣਾਂ, ਵੇਦਮੰਤ੍ਰਾਂ ਦੇ ਅਧਿਕਾਰ ਤੋਂ ਵਾਂਜੀਆਂ ਅਤੇ ਝੂਠ ਦੀ ਮੂਰਤਿ ਹਨ.” (ਮਨੁ ਅ: ੯ ਸ਼: ੧੮)
ਸਿੱਖਧਰਮ ਵਿੱਚ ਨਾਰੀ ਦੇ ਅਧਿਕਾਰ ਬਾਬਤ ਦੇਖੋ- ਅੱਗੇ ਲਿਖੇ ਵਾਕ:-
“ਬਤੀਹ ਸੁਲਖਣੀ ਸਚ ਸੰਤਤਿ ਪੂਤ।
ਆਗਿਆਕਾਰੀ ਸੁਘੜ ਸਰੂਪ।
ਇਛ ਪੂਰੇ ਮਨ ਕੰਤ ਸੁਆਮੀ।
ਸਗਲ ਸੰਤੋਖੀ ਦੇਰ ਜੇਠਾਨੀ।
ਸਭ ਪਰਵਾਰੈ ਮਾਹਿ ਸਰੇਸਟ।
ਮਤੀ ਦੇਵੀ ਦੇਵਰ ਜੇਸਟ।
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ।
ਜਨ ਨਾਨਕ ਸੁਖੇ ਸੁਖਿ ਵਿਹਾਇ.” (ਆਸਾ ਮਃ ੫)
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ?” (ਮਃ ੧ ਵਾਰ ਆਸਾ)
“ਧਨ ਪਿਰੁ ਏਹਿ ਨ ਆਖੀਅਨਿ ਬਹਿਨ ਇਕਠੇ ਹੋਇ।
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਅਹਿ ਸੋਇ.” (ਮਃ ੩ ਵਾਰ ਸੂਹੀ)
“ਲੋਕ ਵੇਦ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ।
ਗੁਰਮੁਖ ਸੁਖਫਲ ਨਿਹਚਉ ਨਾਰੀ.” (ਭਾਗੁ)
3. ਨਾਰੀ ਦਾ ਖਾਸ ਚਿੰਨ੍ਹ. ਯੋਨਿ. ਭਗ. “ਤਗੁ ਨ ਇੰਦ੍ਰੀ, ਤਗੁ ਨ ਨਾਰੀ.” (ਵਾਰ ਆਸਾ)
4. ਪ੍ਰਾ: ਨਾਰ. ਗਰਦਨ. ਗ੍ਰੀਵਾ. “ਮੁਖ ਨਾਇ ਰਹੀ, ਨ ਉਚਾਵਤ ਨਾਰੀ.” (ਚਰਿਤ੍ਰ ੨੩੩)
5. ਅ਼. [ناری] ਨਾਰ (ਅਗਨਿ) ਤੋਂ ਬਣਿਆ ਹੋਇਆ ਸ਼ੈਤਾਨ. “ਨਾਰੀ ਹੁਕਮ ਨ ਮੰਨਿਆ ਰਖਿਆ ਨਾਉਂ ਸ਼ੈਤਾਨ.” (ਮਗੋ) 6. ਵਿ. ਦੋਜ਼ਖ਼ੀ. ਨਾਰਕੀ। 7. ਫ਼ਾ. ਨਾਮ/n. ਪੋਸ਼ਾਕ. ਪੋਸ਼ਿਸ਼.

Footnotes:
{1270} “An astonishing case of sex changing has been brought to light in the mining town of Lachore, Fifeshire. The central figure in the case is the 15 years old daughter of a colliery manager. The girl was regarded as perfectly normal until a few weeks ago, when she became seriously ill. Her parents noticed a change in her habits and demeanor, and on the advice of the family doctor she was removed to a nursing- home in another part of Life. It was in this home that the amazing change of sex took place. The girl quickly assumed all the mental and physical characteristics of a male. and when the change had been thoroughly completed “she” was discharged as a well-developed boy. Since returning home “she” has had “her” hair cut short and has been fitted with male dress. The erstwhile girl is now an excellent specimen of virile boy- hood, upright, square- shouldered, and alert in every way. “She” does not now possess a single characteristic of “her” form of sex, and 'she' is to take a post as a male clerk in a brick- yard office. “She” has adopted a new Christian name. and is taking the change very philosophically. “We are very happy now that our period of anxiety is over.” the father explained in an interview. “The boy can now begin a new life.” The father added that an eminent medical specialist in Edinburgh was taking a keen interest in the case and was tracing its history for future medical reference. Medical records contain numerous cases of sex changes. In 1931 a Danish artist's change of sex from male to female was officially recognised by the marriage registrar. The “man” was registered as a woman and his marriage was nullified. Just over two years ago a Manchester mother took her 18-year-old daughter to a specialist for examination on a general ailment and was greatly surprised when the specialist told her that the patient was a young man.” (The Khalsa Review Lahore, 29th April 1934).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits