Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nigam. ਵੇਦਾਂ ਦਾ ਮੰਤਰ ਭਾਗ ਭਾਵਾ ਵੇਦ। Vedas, sacred books. ਉਦਾਹਰਨ: ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥ Raga Aaasaa 5, Chhant 10, 3:3 (P: 459). ਜਾ ਕੇ ਨਿਗਮ ਦੂਧ ਕੇ ਠਾਟਾ ॥ (ਭਾਵ ਧਰਮ ਪੁਸਤਕਾਂ). Raga Sorath, Kabir, 5, 1:1 (P: 655).
|
SGGS Gurmukhi-English Dictionary |
Vedas, sacred books.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. corporation.
|
Mahan Kosh Encyclopedia |
ਸੰ. ਨਾਮ/n. ਵੇਦ ਦਾ ਮੰਤ੍ਰਭਾਗ. ਵੇਦ. “ਠਾਢਾ ਬ੍ਰਹਮਾ ਨਿਗਮ ਬੀਚਾਰੈ.” (ਪ੍ਰਭਾ ਕਬੀਰ) ਦੇਖੋ- ਅਗਮ 5। 2. ਰਸਤਾ. ਮਾਰਗ। 3. ਬਾਜ਼ਾਰ। 4. ਵਣਿਜ ਦਾ ਤਰੀਕਾ. ਵਪਾਰ ਦਾ ਢੰਗ। 5. ਸੰ. ਨਿਮ੍ਨਗ ਦਾ ਰੂਪਾਂਤਰ. ਦਰਯਾ. ਨਦ. “ਜਾਕੇ ਨਿਗਮ ਦੂਧ ਕੇ ਨਾਟਾ। ਸੁਮੁੰਦ ਬਿਲੋਵਨ ਕਉ ਮਾਟਾ.” (ਸੋਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|