Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirmal. 1. ਮੈਲ ਰਹਿਤ, ਉਜਲ, ਪਵਿੱਤਰ। 2. ਸੁਅਸਤ, ਵਿਕਾਰ ਰਹਿਤ। 3. ਪਵਿੱਤਰ ਹਰੀ, ਮੈਲ ਰਹਿਤ/ਉਜਲ। 4. ਉਜਲੀ, ਚੰਗੀ। 5. ਸ੍ਰੇਸ਼ਟ। 6. ਭਾਵ ਚਾਣਨ। 7. ਭਾਵ ਸਾਫ। 1. pure, bright. 2. healthy, clean. 3. sacred, pure. 4. sanctified. 5. consecrated. 6. bright. 7. clear, bright. ਉਦਾਹਰਨਾ: 1. ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥ Raga Sireeraag 3, 52, 2:3 (P: 33). ਭਾਈਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥ Raga Sireeraag 1, Asatpadee 7, 1:1 (P: 57). ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿ ਓਰੀ ॥ (ਸਾਫ). Raga Aaasaa 5, 51, 3:1 (P: 384). 2. ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥ Raga Sireeraag 1, Asatpadee 7, 1:1 (P: 57). 3. ਅਨਦਿਨ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ ॥ Raga Sireeraag 3, Asatpadee 24, 5:2 (P: 69). ਨਿਰਮਲ ਤੇ ਸਭ ਨਿਰਮਲ ਹੋਵੈ ॥ Raga Maajh 3, Asatpadee 20, 5:1 (P: 121). 4. ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ Raga Maajh 5, Baaraa Maaha-Maajh, 3:7 (P: 134). 5. ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥ Raga Maajh 5, Din-Rain, 3:3 (P: 137). 6. ਰੈਣਿ ਅੰਧਾਰੀ ਨਿਰਮਲ ਜੋਤਿ ॥ Raga Bilaaval 1, Asatpadee 1, 6:1 (P: 831). 7. ਜੈਸੇ ਤਾਪਤੇ ਨਿਰਮਲ ਘਾਮਾ ॥ Raga Gond, Naamdev, 4, 5:1 (P: 874).
|
SGGS Gurmukhi-English Dictionary |
[Sk. adj.] Nira (negative) + male (dirt), without dirt, pure, spotless, unsoiled, clean
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. clear, clean, spotless, unpolluted, pure, without impurities; unsullied, undefiled, untainted; holy.
|
Mahan Kosh Encyclopedia |
(ਨਿਰਮਲੁ) ਵਿ. ਨਿਰਮਲ. ਮੈਲ ਰਹਿਤ. ਸ਼ੁੱਧ. “ਨਿਰਮਲ ਉਦਕ ਗੋਬਿੰਦ ਕਾ ਨਾਮ.” (ਗਉ ਮਃ ੫) “ਨਿਰਮਲ ਤੇ, ਜੋ ਰਾਮਹਿ ਜਾਨ.” (ਭੈਰ ਕਬੀਰ) 2. ਨਾਮ/n. ਪਾਰਬ੍ਰਹਮ. ਕਰਤਾਰ. “ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ.” (ਮਾਝ ਅ: ਮਃ ੩) 3. ਪ੍ਰਕਾਸ਼. ਉਜਾਲਾ. “ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ?” (ਸਿਧਗੋਸਟਿ) 4. ਵਿ. ਰੌਸ਼ਨ. ਦੇਖੋ- ਚਾਖੈ 2। 5. ਕਲੰਕ ਰਹਿਤ. ਸ਼੍ਰੇਸ਼੍ਠਾਚਾਰੀ. “ਰਾਮਚੰਦ ਨਿਰਮਲ ਪੁਰਖ.” (ਭਾਗੁ) 6. ਨਿਰਵੈਰ. ਕਿਸੇ ਦੇ ਵਿਰੁੱਧ ਮਨ ਵਿੱਚ ਵੈਰ ਨਾ ਰੱਖਣ ਵਾਲਾ. “ਤੂੰ ਨਿਰਵੈਰੁ, ਸੰਤੁ ਤੇਰੇ ਨਿਰਮਲ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|