Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraasaa. 1. ਬੇਉਮੀਦ, ਬੇਆਸ, ਮਾਯੂਸ। 2. ਇਛਾ ਰਹਿਤ, ਕੋਈ ਆਸ ਨ ਰੱਖਣ ਵਾਲਾ। 3. ਉਦਾਸੀਨ, ਬੇਲਾਗ। 4. ਜਿਸ ਨੂੰ ਕੋਈ ਉਮੀਦ ਨ ਰਹੇ। 1. without desire, devoid of any desire. 2. desireless, desire-free. 3. unattached, unmindful. 4. disappointed, dispaired. ਉਦਾਹਰਨਾ: 1. ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥ Raga Maajh 1, Vaar 5:8 (P: 140). ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥ (ਆਸਾ ਤੋਂ ਰਹਿਤ). Raga Maaroo 5, Vaar 18ਸ, 5, 2:2 (P: 1100). 2. ਹੁਕਮੈ ਬੂਝੈ ਨਿਰਾਸਾ ਹੋਈ ॥ Raga Aaasaa 3, 25, 1:2 (P: 423). ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ Raga Sorath 9, 11, 2:1 (P: 634). 3. ਹਰਖ ਸੋਗ ਤੇ ਰਹਹਿ ਨਿਰਾਸਾ ॥ Raga Basant 1, Asatpadee 4, 6:1 (P: 1189). 4. ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥ Raga Gaurhee 5, Sukhmanee 13, 7:6 (P: 280).
|
SGGS Gurmukhi-English Dictionary |
1. without desire, devoid of any desire. 2. without desires, desire-free. 3. unattached, unmindful. 4. disappointed, dispaired.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਨਿਰਾਸ਼ਾ. ਆਸ਼ਾ ਦਾ ਅਭਾਵ. ਨਾਉੱਮੇਦੀ। 2. ਵਿ. ਦੇਖੋ- ਨਿਰਾਸੀ. “ਹੁਕਮੈ ਬੂਝੈ ਨਿਰਾਸਾ ਹੋਈ.” (ਆਸਾ ਅ: ਮਃ ੩) 3. ਜਿਸ ਨੂੰ ਕੋਈ ਉੱਮੀਦ ਨਹੀਂ ਰਹੀ. “ਸੰਤ ਦਾ ਦੋਖੀ ਉਠਿਚਲੈ ਨਿਰਾਸਾ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|