Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraᴺkaaree. 1. ਅਕਾਰ ਰਹਿਤ। 2. ਅਕਾਰ ਰਹਿਤ ਪ੍ਰਭੂ ਦੇ ਉਪਾਸ਼ਕ। 3. ਅਕਾਰ ਰਹਿਤ ਹਰਿ। 4. ਨਿਰੰਕਾਰ ਦੀ, ਅਕਾਰ ਰਹਿਤ ਪ੍ਰਭੂ ਦੀ। 1. formless. 2. devotees of formless God. 3. formless God. 4. of formless God/Lord. ਉਦਾਹਰਨਾ: 1. ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥ (ਅਕਾਰ ਰਹਿਤ ਨਾਮ). Raga Maajh 4, Asatpadee 34, 1:1 (P: 129). ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥ Raga Sorath 1, 5, 1:1 (P: 596). 2. ਇਕਿ ਨਿਰੰਕਾਰੀ ਨਾਮ ਆਧਾਰਿ ॥ Raga Maajh 1, Vaar 14, Salok, 1, 2:5 (P: 144). ਆਤਮੁ ਚੀਨੑਿ ਭਏ ਨਿਰੰਕਾਰੀ ॥ ਆਸਾ 1, Asatpadee 8, 7:5 (P: 415). 3. ਅਵਰੁ ਨ ਜਾਨਹਿ ਬਿਨੁ ਨਿਰੰਕਾਰੀ ॥ Raga Gaurhee 5, 86, 2:4 (P: 181). ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥ Raga Sorath 1, 8, 4:2 (P: 589). 4. ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥ Raga Tukhaaree 1, Baarah Maahaa, 1:5 (P: 1107).
|
English Translation |
adj. related to or pertaining ਨਿਰੰਕਾਰ, godly, divine; n.m. worshipper of ਨਿਰੰਕਾਰ; name of a religious sect.
|
Mahan Kosh Encyclopedia |
ਵਿ. ਨਿਰੰਕਾਰ (ਨਿਰਾਕਾਰ) ਦਾ ਉਪਾਸਕ. “ਆਤਮ ਚੀਨਿ ਭਏ ਨਿਰੰਕਾਰੀ.” (ਆਸਾ ਅ: ਮਃ ੧) 2. ਨਾਮ/n. ਗੁਰੂ ਨਾਨਕਦੇਵ। 3. ਗੁਰੂ ਨਾਨਕਦੇਵ ਦਾ ਸਿੱਖ. “ਦੁਬਿਧਾ ਛੋਡਿ ਭਏ ਨਿਰੰਕਾਰੀ.” (ਧਨਾ ਅ: ਮਃ ੧) 4. ਸਿੱਖਾਂ ਦਾ ਇੱਕ ਖ਼ਾਸ ਫ਼ਿਰਕ਼ਾ, ਜੋ ਭਾਈ ਦਿਆਲ (ਦਯਾਲ) ਜੀ ਤੋਂ ਚੱਲਿਆ. ਪਿਸ਼ੌਰ ਵਿੱਚ ਸਹਜਧਾਰੀ ਸਿੱਖ ਗੁਰਸਹਾਇ ਜੀ ਬਾਰ੍ਹੀ ਖਤ੍ਰੀ ਵਸਦੇ ਸਨ. ਉਨ੍ਹਾਂ ਦੇ ਘਰ ਰਾਮਸਹਾਇ ਪੁਤ੍ਰ ਹੋਇਆ, ਜਿਸ ਦੀ ਸ਼ਾਦੀ ਭਾਈ ਵਸਾਖਾ ਸਿੰਘ ਦਸ਼ਮੇਸ਼ ਦੇ ਖ਼ਜਾਨਚੀ ਦੀ ਸੁਪੁਤ੍ਰੀ ਲਾਡਿਕੀ ਨਾਲ ਹੋਈ. ਇਸ ਦੇ ਉਦਰ ਤੋਂ ੧੫ ਵੈਸਾਖ ਸੰਮਤ ੧੮੪੦ (ਸਨ ੧੭੮੩) ਨੂੰ ਭਾਈ ਦਿਆਲ ਜੀ ਦਾ ਜਨਮ ਹੋਇਆ. ਤੀਹ ਵਰ੍ਹੇ ਦੀ ਉਮਰ ਵਿੱਚ ਭਾਈ ਦਿਆਲ ਜੀ ਦੀ ਮਾਤਾ ਚਲਾਣਾ ਕਰ ਗਈ ਅਰ ਦਿਆਲ ਜੀ ਆਪਣੇ ਮਾਮੇ ਮਿਲਖਾ ਸਿੰਘ ਪਾਸ ਰਾਵਲਪਿੰਡੀ ਬਹੁਤ ਰਹਿਣ ਲੱਗੇ. ਮਿਲਖਾ ਸਿੰਘ ਨੇ ਇਨ੍ਹਾਂ ਨੂੰ ਧਰਮਪ੍ਰਚਾਰ ਕਰਨ ਲਈ ਪ੍ਰੇਰਿਆ, ਜਿਸ ਵਿੱਚ ਵਡੀ ਸਫਲਤਾ ਹੋਈ. ਦਿਆਲ ਜੀ ਦੀ, ਭੇਰੇ ਵਿੱਚ ਮੂਲਾਦੇਈ ਨਾਲ ਸ਼ਾਦੀ ਹੋਈ, ਜਿਸ ਤੋਂ ਤਿੰਨ ਪੁਤ੍ਰ- ਦਰਬਾਰਾ ਸਿੰਘ, ਭਾਗ ਸਿੰਘ ਅਤੇ ਰੱਤਾ ਜੀ ਜਨਮੇ. ਦਿਆਲ ਜੀ ਹਰਵੇਲੇ ਨਿਰੰਕਾਰ ਸ਼ਬਦ ਦਾ ਜਾਪ ਕਰਦੇ ਅਤੇ ਮੂਰਤੀ ਪੂਜਾ ਆਦਿ ਦੇ ਵਿਰੁੱਧ ਨਿਰਾਕਾਰ ਦੀ ਭਗਤੀ ਦ੍ਰਿੜ੍ਹਾਉਂਦੇ ਸਨ, ਇਸ ਲਈ “ਨਿਰੰਕਾਰੀ” ਸੰਗ੍ਯਾ ਹੋਈ, ਅਤੇ ਇਨ੍ਹਾਂ ਦੀ ਸੰਪ੍ਰਦਾਯ ਦੀ ਨਿਰੰਕਾਰੀਏ ਅੱਲ ਪਈ. ਦਿਆਲ ਜੀ ਦਾ ਚਲਾਣਾ ੧੮ ਮਾਘ ਸੰਮਤ ੧੯੧੧ ਨੂੰ ਹੋਇਆ. ਇਨ੍ਹਾਂ ਪਿੱਛੋਂ ਇਨ੍ਹਾਂ ਦੇ ਸੁਪੁਤ੍ਰ ਦਰਬਾਰਾ ਸਿੰਘ ਜੀ (ਜਨਮ ਸੰਮਤ ੧੮੭੧) ਨੇ ਸਿੱਖਧਰਮ ਦਾ ਬਹੁਤ ਪ੍ਰਚਾਰ ਕੀਤਾ. ੩ ਫੱਗੁਣ ਸੰਮਤ ੧੯੨੬ ਨੂੰ ਦਰਬਾਰਾ ਸਿੰਘ ਜੀ ਦਾ ਦੇਹਾਂਤ ਹੋਣ ਪੁਰ ਇਨ੍ਹਾਂ ਦੇ ਛੋਟੇ ਭਾਈ ਰੱਤਾ ਜੀ ਨੇ ਗੱਦੀ ਸਾਂਭੀ. ਇਨ੍ਹਾਂ ਨੇ ਭੀ ਆਪਣੇ ਪਿਤਾ ਅਤੇ ਦਾਦਾ ਵਾਂਙ ਸਿੱਖਧਰਮ ਦੀ ਚੰਗੀ ਸੇਵਾ ਕੀਤੀ. ੨੧ ਪੋਹ ਸੰਮਤ ੧੯੬੫ ਨੂੰ ਰੱਤਾ ਜੀ ਦਾ ਚਲਾਣਾ ਹੋਇਆ ਅਰ ਉਨ੍ਹਾਂ ਦੇ ਸੁਪੁਤ੍ਰ ਭਾਈ ਗੁਰਦਿੱਤ ਸਿੰਘ ਜੀ ਮਹੰਤ ਹੋਏ ਜੋ ਇਸ ਵੇਲੇ ਨਿਰੰਕਾਰੀਆਂ ਦੇ ਮੁਖੀਏ ਹਨ. ਰਾਵਲਪਿੰਡੀ ਵਿੱਚ ਨਿਰੰਕਾਰੀਆਂ ਦਾ ਗੁਰਦੁਆਰਾ ਬਹੁਤ ਸੁੰਦਰ ਬਣਿਆ ਹੋਇਆ ਹੈ, ਕਥਾ ਕੀਰਤਨ ਲੰਗਰ ਆਦਿਕ ਦਾ ਉੱਤਮ ਪ੍ਰਬੰਧ ਹੈ। 5. ਵਿ. ਨਿਰਾਕਾਰ ਦਾ. “ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|