Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neekaa. 1. ਚੰਗੀ/ਪੂਰੀ (ਤਰ੍ਹਾਂ)। 2. ਚੰਗਾ, ਭਲਾ, ਉਤਮ, ਸੋਹਣਾ। 3. ਛੋਟਾ, ਨਿੱਕਾ। 4. ਚੰਗਾ, ਭਾਵ ਪਿਆਰਾ। 5. ਸਾਫ, ਸੁਥਰਾ। 1. perfectly. 2. sublime, good. 3. small. 4. dear. 5. excellent, best, clean. ਉਦਾਹਰਨਾ: 1. ਸਸਾ ਸੋ ਨੀਕਾ ਕਰਿ ਸੋਧਹੁ ॥ Raga Gaurhee, Kabir, 39:1 (P: 342). 2. ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥ Raga Aaasaa 4, Chhant 8, 3:1 (P: 442). ਸੰਤਹੁ ਰਾਮ ਦਾਸ ਸਰੋਵਰੁ ਨੀਕਾ ॥ (ਸੋਹਣਾ). Raga Sorath 5, 57, 1:1 (P: 623). ਜੇ ਵਡਭਾਗੁ ਹੋਇ ਅਤਿ ਨੀਕਾ ਤਾਂ ਗੁਰ ਮਤਿ ਨਾਮੁ ਦ੍ਰਿੜੀਜੈ ॥ (ਉਤਮ). Raga Kaliaan 4, Asatpadee 6, 6:1 (P: 1326). ਉਦਾਹਰਨ: ਪਨੑੀਆ ਛਾਦਨੁ ਨੀਕਾ ॥ (ਸੋਹਣਾ). Raga Dhanaasaree, Dhanaa, 1, 1:3 (P: 695). 3. ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨੑਾ ਹੋਇ ਸੁ ਜਾਇ ॥ Raga Goojree 3, Vaar 4, Salok, 3, 2:1 (P: 509). 4. ਮਾਈ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥ Raga Sorath 1, 3, 1:1 (P: 596). 5. ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ ॥ Raga Nat-Naraain 4, Asatpadee 5, 7:1 (P: 983).
|
SGGS Gurmukhi-English Dictionary |
1. perfectly. 2. sublime, good. 3. small. 4. dear. 5. excellent, best, clean.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨੀਕੀ) ਵਿ. ਚੰਗਾ. ਚੰਗੀ. ਭਲਾ. ਭਲੀ. ਦੇਖੋ- ਨੀਕ. “ਕਿਛੁ ਕੀਆ ਨ ਨੀਕਾ.” (ਬਿਲਾ ਕਬੀਰ) 2. ਨਿੱਕਾ. ਛੋਟਾ. ਨਿੱਕੀ. ਨੰਨ੍ਹੀ. “ਨੀਕੀ ਕੀਰੀ ਮਹਿ ਕਲ ਰਾਖੈ.” (ਸੁਖਮਨੀ) 3. ਉੇੱਤਮ. ਸ਼੍ਰੇਸ਼੍ਠ. “ਨੀਕੀ ਸਾਧਸੰਗਾਨੀ.” (ਆਸਾ ਮਃ ੫) “ਸ੍ਰੀ ਅਰਜਨ ਸੁਤ ਤਿਨਹੁ ਕੋ ਗੁਨ ਗਨਤੇ ਨੀਕਾ.” (ਗੁਪ੍ਰਸੂ) 4. ਅਰੋਗ. ਰੁਜ ਰਹਿਤ. “ਕਬ ਦਰਸਨ ਨਿਜ ਦੇਹਿਂਗੇ ਕਰਹੈਂ ਪਦ ਨੀਕਾ.” (ਗੁਪ੍ਰਸੂ) ਮੇਰੇ ਪੈਰ ਨੂੰ ਅਰੋਗ ਕਰਨਗੇ। 5. ਸੰਗੀਤ ਅਨੁਸਾਰ ਰਾਗ ਤਾਲ ਲਯ ਨਾਲ ਉੱਤਮ ਨ੍ਰਿਤ੍ਯ ਕਰਨ ਵਾਲੀ ਨਾਇਕਾ “ਨੀਕੀ” ਕਹੀਜਾਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|