Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Næṇee. 1. ਅਖਾਂ ਨਾਲ/ਵਿਚ/ਨੂੰ। 2. ਵੇਖਣ ਨੂੰ, ਜਾਹਰਾ/ਪ੍ਰਤਖ ਤੌਰ ਤੇ। 1. with eyes. 2. evidently, visibly, apparently, seemingly. ਉਦਾਹਰਨਾ: 1. ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥ (ਅਖਾਂ ਨਾਲ). Raga Maajh 3, Asatpadee 16, 2:2 (P: 118). ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥ (ਅਖਾਂ ਵਿਚ). Raga Gaurhee 3, Chhant 2, 4:2 (P: 244). ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ (ਅਖਾਂ ਵਿਚ). Raga Tilang 1, 4, 1:4 (P: 722). ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥ (ਅਖਾਂ ਨੂੰ). Raga Raamkalee 1, 2, 4:1 (P: 877). 2. ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥ Raga Gaurhee 5, Vaar 5, Salok, 5, 1:1 (P: 319).
|
Mahan Kosh Encyclopedia |
ਨੇਤ੍ਰਾਂ ਨਾਲ. ਨਯਨੋਂ ਸੇ. “ਹਰਿ ਪ੍ਰਭੁ ਡਿਠਾ ਨੈਣੀ ਜੀਉ.” (ਗਉ ਮਃ ੪) 2. ਕ੍ਰਿ. ਵਿ. ਜਾਹਰਾ. ਦੇਖਣਮਾਤ੍ਰ. “ਅੰਤਰ ਚਿੰਤਾ ਨੈਣੀ ਸੁਖੀ, ਮੂਲਿ ਨ ਉਤਰੈ ਭੁਖ.” (ਵਾਰ ਗਉ ੨ ਮਃ ੫) 3. ਵਿ. ਨੇਤ੍ਰਾਂ ਵਾਲਾ. ਸੁਜਾਖਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|