Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-i-aa. 1. ਪਿਆ। 2. ਪੈਕੇ, ਪਇਆਂ। 3. ਭਾਵ ਚਲਦਾ। 4. ਭਾਵ ਨਿਸਚਿਤ ਹੈ। 5. ਭਇਆ, ਹੋਇਆ। 6. ਡਿਗਦੇ ਹੀ, ਪਿਆ ਹੀ। 7. ਗਿਆ। 1. auxiliary verb. 2. taking. 3. prevails. 4. fixed, predestined. 5. 6. seeking. 7. auxiliary verb. ਉਦਾਹਰਨਾ: 1. ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥ Raga Sireeraag 3, 47, 2:1 (P: 31). ਤੂੰ ਸਚਾ ਸਾਹਿਬੁ ਸਿਫਤਿ ਸੁਆਲਿੑਉ ਜਿਨਿ ਕੀਤੀ ਸੋ ਪਾਰਿ ਪਇਆ ॥ (ਭਾਵ ਹੋ ਗਿਆ). Raga Aaasaa 1, Vaar 12, Salok, 1, 2:2 (P: 469). 2. ਸਰਣਿ ਪਇਆ ਨਾਨਕ ਸੋੁਹੇਲਾ ॥ Raga Aaasaa 5, 48, 4:2 (P: 383). ਜਾ ਕੀ ਸਰਣਿ ਪਇਆ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥ Raga Sorath 5, 33, 1:2 (P: 617). 3. ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥ Raga Aaasaa 1, Patee, 6:2 (P: 432). 4. ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥ Raga Aaasaa 1, Patee, 12:2 (P: 433). ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥ (ਨਿਸਚਿਤ ਹੈ). Raga Raamkalee 5, Vaar 1, Salok, 5, 1:4 (P: 957). 5. ਤਿਸ ਕਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥ Raga Aaasaa 1, Patee, 22:2 (P: 433). 6. ਜਾ ਕੀ ਸਰਣਿ ਪਇਆ ਗਤਿ ਪਾਈਐ ॥ (ਪਿਆ, ਡਿਗਿਆ). Raga Maajh 5, 41, 3:1 (P: 106). ਉਦਾਹਰਨ: ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥ Raga Goojree 3, Vaar 7ਸ, 3, 1:1 (P: 511). 7. ਬੀਚੁ ਨ ਕੋਇ ਕਰੇ ਅਕ੍ਰਿਤ ਘਣੁ ਵਿਛੁੜਿ ਪਇਆ ॥ Raga Bihaagarhaa 5, Chhant 7, 3:1 (P: 546). ਉਦਾਹਰਨ: ਆਦਿ ਪੁਰਖੁ ਅਪਰੰਪਰ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ ॥ (ਹੋ ਗਿਆ). Raga Raamkalee 1, Asatpadee 7, 8:2 (P: 906).
|
Mahan Kosh Encyclopedia |
ਪਿਆ. ਪੜਾ. “ਪਇਆ ਕਿਰਤੁ ਨ ਮੇਟੈ ਕੋਇ.” (ਸੁਖਮਨੀ) ਜੇਹਾ ਕਿਰਤ ਅਨੁਸਾਰ ਲੇਖ ਪੈਗਿਆ (ਲਿਖਿਆ ਗਿਆ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|