Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫ⒤. 1. ਮਾਨ, ਪ੍ਰਤਿਸ਼ਟਾ, ਇਜ਼ਤ, ਸ਼ੋਭਾ, ਸ਼ਾਨ। 2. ਪਤੀ ਦੀਆਂ, ਪਤੀ ਨੂੰ ਮਿਲਣ ਲਈ ਭਾਵ ਪ੍ਰਭੂ ਨੂੰ ਮਿਲਣ ਲਈ। 3. ਖਾਨਦਾਨ, ਕੁਲ (ਕੇਵਲ ਮਹਾਨਕੋਸ਼)। 4. ਮਾਲਕ, ਸਵਾਮੀ। 5. ਰਸੂਖ ਪਾ ਕੇ (ਕੇਵਲ ਸ਼ਬਦਾਰਥ) ਬਾਕੀ ਸਾਰੇ ਟੀਕਾਕਾਰ ਅਰਥ ਇਜਤ ਹੀ ਕਰਦੇ ਹਨ। 6. ਸਾਖ, ਇਤਬਾਰ। 7. ਪ੍ਰਤੀਤੀ, ਨਿਸਚੇ। 1. honour. 2. bridegroom, spouse. 3. dynasty. 4. lord. 5. influence, pull. 6. confidence, reliability, credibility. 7. reliance. 1. ਨੈ ਪਤਿ ਸਿਉ ਪਰਗਟੁ ਜਾਇ ॥ Japujee, Guru Nanak Dev, 14:2 (P: 3). ਰਾਮ ਕਲਾ ਨਿਬਹੈ ਪਤਿ ਸਾਰੀ ॥ (ਇਜ਼ਤ ਭਾਵ ਸ਼ਾਨ). Raga Raamkalee 1, 11, 2:2 (P: 879). ਪਤਿ ਨਾਮੁ ਪਾਵਹਿ ਅਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥ (ਸ਼ੋਭਾ). Raga Tukhaaree 1, Chhant 6, 4:5 (P: 1113). 2. ਏਹੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ Japujee, Guru Nanak Dev, 32:3 (P: 7). ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ ॥ (ਪਤੀ). Raga Kaliaan 5, 4, 2:1 (P: 1322). 3. ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ Raga Sireeraag 1, 23, 3:2 (P: 23). ਹਮਰੀ ਜਾਤਿ ਪਤਿ ਸਚੁ ਨਾਉ ॥ (ਕੁਲ). Raga Aaasaa 1, 14, 4:1 (P: 353). 4. ਬਿਨਉ ਸੁਨਹੁ ਤੁਮ ਪ੍ਰਾਨ ਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥ Raga Gaurhee 5, 130, 3:1 (P: 207). ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥ (ਪੁਰਖਾਂ ਦਾ ਪਤੀ, ਸ਼੍ਰੋਮਣੀ ਪੁਰਖ ਭਾਵ ਪ੍ਰਭੂ). Raga Gaurhee 5, Sukhmanee 21, 4:1 (P: 291). 5. ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ ॥ Raga Gaurhee 4, Karhalay, 1, 9:1 (P: 234). 6. ਨਾਇ ਮੰਨਿਐ ਪਤਿ ਉਪਜੈ ਸਾਲਾਹੀ ਸਚੁ ਸੂਤੁ ॥ Raga Aaasaa 1, Vaar 15, Salok, 1, 3:1 (P: 471). ਪੈਨਣੁ ਗੁਣ ਚੰਗਿਆਈਆ ਭਾਈ ਆਪਣੀ ਪਤਿ ਕੇ ਸਾਦ ਆਪੇ ਖਾਇ ॥ (ਇਤਬਾਰ). Salok 3, 51:6 (P: 1419). 7. ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥ Raga Raamkalee 1, Asatpadee 1, 6:1 (P: 903). ਅਜਾਮਲ ਪ੍ਰੀਤਿ ਪੁਤ੍ਰ ਪਤਿ ਕੀਨੀ ਕਰਿ ਨਾਰਾਇਣ ਬੋਲਾਰੇ ॥ Raga Nat-Naraain 4, Asatpadee 3, 2:1 (P: 981).
|
SGGS Gurmukhi-English Dictionary |
[1. Sk. n. 2. P. n.] 1. lord, master, husband. 2. Honour, respect, reputation
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪ੍ਰਤਿਸ਼੍ਠਾ. ਮਾਨ. ਇ਼ੱਜ਼ਤ. “ਪਤਿ ਸੇਤੀ ਅਪੁਨੈ ਘਰਿ ਜਾਹੀ.” (ਬਾਵਨ) “ਪਤਿ ਰਾਖੀ ਗੁਰ ਪਾਰਬ੍ਰਹਮ” (ਬਾਵਨ) 2. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. “ਨਾਮੇ ਹੀ ਜਤਿ ਪਤਿ.” (ਸ੍ਰੀ ਮਃ ੪ ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। 3. ਸੰਪੱਤਿ. ਸੰਪਦਾ. “ਜਾਤਿ ਨ ਪਤਿ ਨ ਆਦਰੋ.” (ਵਾਰ ਜੈਤ) 4. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ. ਦੇਖੋ- ਪੱਤਿ। 5. ਪਤ੍ਰੀ पत्रिन् ਬੂਟਾ. ਪੌਧਾ. “ਨਾਇ ਮੰਨਿਐ ਪਤਿ ਊਪਜੈ.” (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। 6. ਸੰ. ਪਤਿ. ਸ੍ਵਾਮੀ. ਆਕ਼ਾ. ਦੇਖੋ- ਪਤ 5. “ਸਰਵ ਜਗਤਪਤਿ ਸੋਊ.” (ਸਲੋਹ) 7. ਭਰਤਾ. ਖ਼ਾਵੰਦ. “ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ.” (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ।{1332} 8. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ. Footnotes: {1332} ਗੁਰੂ ਸਾਹਿਬ ਨੇ ਭੀ ਪਤਿ (ਕੰਤ-ਕਾਂਤ) ਦਾ ਇਹੀ ਲੱਛਣ ਕੀਤਾ ਹੈ- “ਪਰ ਵੇਲਿ ਨ ਜੋਹੇ ਕੰਤ ਤੂੰ.” (ਮਃ ੫ ਵਾਰ ਮਾਰੂ ੨).
Mahan Kosh data provided by Bhai Baljinder Singh (RaraSahib Wale);
See https://www.ik13.com
|
|