Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parchæ. 1. ਪਰਚ ਜਾਣ ਨਾਲ, ਸਾਂਝ ਪੈ ਜਾਣ ਨਾਲ। 2. ਗਿਆਨ। 3. ਤਸੱਲੀ/ਨਿਸ਼ਾ ਹੋਣ ਤੇ। 4. ਭਾਵ ਆਸਰੇ/ਓਟ ਨਾਲ, ਭਰੋਸੈ ਨਾਲ। 5. ਸਾਂਝ/ਵਾਕਫੀ। 6. ਪਸੰਨ ਹੁੰਦਾ ਹੈ। 1. associating. 2. knowledge. 3. reconciled, satisfied. 4. faith, support, patronage. 5. association, friendship. 6. pleased. ਉਦਾਹਰਨਾ: 1. ਘਟ ਪਰਚੈ ਜਉ ਉਪਜੈ ਭਾਉ ॥ Raga Gaurhee, Kabir, Baavan Akhree, 39:3 (P: 342). ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੇ ਰਾਮੁ ਰਵਾਇਆ ਰਾਮ ॥ Raga Aaasaa 4, Chhant 9, 2:2 (P: 443). 2. ਬਿਨੁ ਪਰਚੈ ਨਹੀ ਥਿਰਾ ਰਹਾਇ ॥ Raga Gaurhee, Kabir, Thitee, 7:2 (P: 343). ਪਰਚੈ ਰਾਮ ਰਵੈ ਜਉ ਕੋਈ ॥ (ਗਿਆਨ ਦੁਆਰਾ). Raga Bhairo Ravidas 1, 1:1 (P: 1167). 3. ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ Raga Bilaaval 3, 3, 1:1 (P: 797). ਝੂਠਿ ਨ ਪਤੀਐ ਪਰਚੈ ਸਾਚੈ ॥ (ਪਤੀਜਦਾ ਹੈ, ਤ੍ਰਿਪਤ ਹੁੰਦਾ ਹੈ). Raga Gond, Kabir, 10, 2:2 (P: 872). 4. ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥ Raga Bilaaval 4, Asatpadee 2, 7:2 (P: 834). ਗੁਰ ਪਰਚੈ ਤਿਸੁ ਕਾਲੁ ਨ ਖਾਇ ॥ Raga Bilaaval 1, Thitee, 15:4 (P: 840). 5. ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥ Raga Bilaaval 4, 7, 1:1 (P: 835). 6. ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥ Raga Kaanrhaa 4, 5, 2:2 (P: 1296). ਉਦਾਹਰਨ: ਸਤਿਗੁਰ ਪਰਚੈ ਵਸਗਤਿ ਆਵੈ ਮੋਖ ਮੁਕਤਿ ਸੋ ਪਾਵੈਗੋ ॥ Raga Kaanrhaa 4, Asatpadee 4, 3:2 (P: 1310).
|
SGGS Gurmukhi-English Dictionary |
1. associating. 2. knowledge. 3. reconciled, satisfied. 4. faith, support, patronage. 5. association, friendship. 6. pleased.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਰਚਉ. ਪਰਿਚਯ (ਅਭ੍ਯਾਸ) ਸੇ. “ਗੁਰਮੁਖਿ ਪਰਚੈ ਬੇਦਬੀਚਾਰੀ.” (ਸਿਧਗੋਸਟਿ) 2. ਪਰਿਚਯ (ਗ੍ਯਾਨ) ਦ੍ਵਾਰਾ. “ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|