Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvaaṇaa. 1. (ਫਾ-ਪਰਵਾਨਾ) ਚਿਠੀ ਭਾਵ ਹੁਕਮ, ਫੁਰਮਾਨ। 2. ਤੋਲ, ਵੱਟਾ, ਪਰਮਾਣ। 3. ਪਰਵਾਣ, ਕਬੂਲ। 1. written order, call. 2. weight. 3. approved. ਉਦਾਹਰਨਾ: 1. ਕਿਰਤੁ ਪਇਆ ਪਰਵਾਣਾ ਲਿਖਿਆ ਬਹੁੜਿ ਹੁਕਮੁ ਨ ਹੋਈ ॥ Raga Aaasaa 1, 36, 2:1 (P: 359). ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ ॥ (ਹੁਕਮਨਾਮਾ). Raga Dhanaasaree 1, Chhant 2, 1:4 (P: 688). 2. ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥ Raga Aaasaa 1, Vaar 11, Salok, 1, 2:10 (P: 469). 3. ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥ Raga Raamkalee 1, Asatpadee 1, 1:2 (P: 902).
|
Mahan Kosh Encyclopedia |
ਨਾਮ/n. ਜਿਸ ਨਾਲ ਪਰਿਮਾਣ (ਤੋਲ) ਜਾਣਿਆ ਜਾਵੇ, ਵੱਟਾ. “ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ.” (ਵਾਰ ਆਸਾ) 2. ਫ਼ਾ. [پروانہ] ਪਰਵਾਨਹ. ਆਗ੍ਯਾਪਤ੍ਰ. ਹੁਕਮਨਾਮਾ. “ਪਰਵਾਣਾ ਆਇਆ ਹੁਕਮਿ ਪਠਾਇਆ” (ਧਨਾ ਛੰਤ ਮਃ ੧) 3. ਆਗ੍ਯਾ ਦਾ ਲੇਖ. “ਕਾਇਆ ਕਾਗਦੁ ਮਨ ਪਰਵਾਣਾ.” (ਧਨਾ ਮਃ ੧) “ਜਿਨਾ ਧੁਰੇ ਪੈਯਾ ਪਰਵਾਣਾ.” (ਮਃ ੧ ਵਾਰ ਰਾਮ ੧) 4. ਪਤੰਗ. ਭਮੱਕੜ। 5. ਸੰ. ਪ੍ਰਾਮਾਣਿਕ. ਵਿ. ਸ਼ਾ੍ਸਤ੍ਰ ਦਾ ਗ੍ਯਾਤਾ. ਵਿਦ੍ਵਾਨ. “ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ.” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|