Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvaaṇ⒰. 1. ਮਾਪ, ਪੈਮਾਨਾ, ਵੱਟਾ। 2. ਪ੍ਰਵਾਣਿਤ, ਮਾਨੀਨਯ। 3. ਕਬੂਲ, ਮਨਜੂਰ। 4. ਪ੍ਰਮਾਣੀਕ। 1. measure, weight. 2. installed. 3. acceptable, approved. 4. authentic, standard, genuine. ਉਦਾਹਰਨਾ: 1. ਅਮੁਲੁ ਤੁਲੁ ਅਮੁਲੁ ਪਰਵਾਣੁ ॥ Japujee, Guru Nanak Dev, 26:6 (P: 5). ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥ (ਪੈਮਾਣਾ). Raga Sorath 4, 5, 4:2 (P: 606). 2. ਤਿਥੈ ਸੋਹਨਿ ਪੰਚ ਪਰਵਾਣੁ ॥ (ਮੰਨੀ ਹੋਈ/ਪ੍ਰਮਾਣਿਤ ਗੱਲ ਹੈ). Japujee, Guru Nanak Dev, 34:9 (P: 7). ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥ (ਮੰਨੇ ਹੋਏ). Raga Aaasaa 1, Vaar 8ਸ, 1, 2:1 (P: 467). 3. ਜਿਤੁ ਬੋਲਿਐ ਪਤਿ ਪਾਈਐ ਸੋ ਬੇਲਿਆ ਪਰਵਾਣੁ ॥ (ਭਾਵ ਸਫਲ, ਸਕਾਰਥਾ). Raga Sireeraag 1, 4, 3:1 (P: 15). ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥ Raga Sireeraag 3, 38, 4:3 (P: 28). ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥ Raga Maajh 1, Vaar 22, Salok, 2, 2:5 (P: 148). ਹਰਿ ਅਬਿਨਾਸੀ ਸਦਾ ਥਿਰ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥ (ਮਨਜੂਰ ਹੋ ਜਾ). Raga Gond 4, 4, 1:2 (P: 861). 4. ਤੂੰ ਦਾਤਾ ਨਾਮੁ ਪਰਵਾਣੁ ॥ Raga Bilaaval 1, 3, 1:4 (P: 796).
|
Mahan Kosh Encyclopedia |
ਦੇਖੋ- ਪ੍ਰਮਾਣ। 2. ਨਾਮ/n. ਜਿਸ ਨਾਲ ਪਰਿਮਾਣ (ਵਜ਼ਨ) ਜਾਣਿਆ ਜਾਵੇ, ਵੱਟਾ. “ਅਮੁਲੁ ਤੁਲੁ ਅਮੁਲੁ ਪਰਵਾਣੁ.” (ਜਪੁ) 3. ਵਿ. ਪ੍ਰਾਮਾਣਿਕ. ਮੰਨਣ ਯੋਗ੍ਯ. ਮਾਨਨੀਯ. “ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ.” (ਆਸਾ ਮਃ ੫) “ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ.” (ਵਾਰ ਆਸਾ) 4. ਅੰਗੀਕਾਰ ਕੀਤਾ. ਮਕ਼ਬੂਲ. “ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ.” (ਮਾਝ ਮਃ ੫) 5. ਪ੍ਰਮਾਣ ਦ੍ਵਾਰਾ ਸਿੱਧ. ਭਾਵ- ਪ੍ਰਤ੍ਯਕ੍ਸ਼. ਜ਼ਾਹਿਰ. “ਆਪੇ ਹੀ ਗੁਪਤ ਵਰਤਦਾ ਪਿਆਰਾ, ਆਪੇ ਹੀ ਪਰਵਾਣੁ.” (ਸੋਰ ਮਃ ੪) । 6. ਸੰ. प्रमाण्य. ਪ੍ਰਾਮਾਣ੍ਯ. ਮਰਯਾਦਾ. “ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ.” (ਸਵੈਯੇ ਮਃ ੫ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|