Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvaanaa. 1. ਕਬੂਲ ਪੈਣਾ। 2. ਸਫਲ। 3. ਚਿਠੀ, ਪੱਤਰ, ਲੇਖ, ਹੁਕਮਨਾਮਾ। 4. ਪ੍ਰਮਾਣਿਤ, ਪੁਸ਼ਟਿਤ ਕੀਤਾ ਹੋਇਆ। 1. accepted. 2. successful, fruitful. 3. gate pass of honour. 4. authenticated. ਉਦਾਹਰਨਾ: 1. ਜਿਤੁ ਸੇਵਿਐ ਦਰਗਹ ਪਤਿ ਪਰਵਾਨਾ ॥ (ਕਬੂਲ ਪੈਂਦੀ ਹੈ). Raga Gaurhee 3, 27, 1:3 (P: 159). 2. ਧੰਨੁ ਸੁਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ॥ Raga Maajh 5, 29, 1:2 (P: 103). ਮਨ ਓਇ ਦਿਨਸ ਧੰਨਿ ਪਰਵਾਨਾ ॥ (ਕਬੂਲ). Raga Saarang 5, 46, 1:1 (P: 1213). 3. ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥ Raga Saarang 1, Asatpadee 3, 3:1 (P: 636). ਉਦਾਹਰਨ: ਲਿਖਿਆ ਕਿਰਤੁ ਧੁਰੇ ਪਰਵਾਨਾ ॥ Raga Raamkalee 1, Oankaar, 24:6 (P: 932). 4. ਪਤਿ ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨ ਜਾਸੀ ॥ Raga Soohee 1, Chhant 3, 4:5 (P: 765).
|
English Translation |
n.m. note, letter, certificate, written orer, permit, licence, warrant; moth; fig. lover.
|
Mahan Kosh Encyclopedia |
ਦੇਖੋ- ਪਰਵਾਣੁ 4. “ਸਾਧ ਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ.” (ਸਾਰ ਮਃ ੫) 2. ਫ਼ਾ. [پروانہ] ਨਾਮ/n. ਆਗ੍ਯਾਪਤ੍ਰ. ਹ਼ੁਕਮਨਾਮਾ। 3. ਭਮੱਕੜ. ਪਤੰਗਾ। 4. ਸੰ. ਪ੍ਰਮਾਣਿਤ. ਵਿ. ਨਿਸ਼ਚੇ ਕੀਤਾ. ਸਤ੍ਯ ਠਹਿਰਾਇਆ. “ਮਤਿ ਪਤਿ ਪੂਰੀ ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ.” (ਸੂਹੀ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|