Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa-é. 1. ਪ੍ਰਾਪਤ ਹੁੰਦੇ। 2. ਪਾਉਂਦਾ, ਸਕਦਾ। 3. ਪਾਵੇ। 4. ਪਾਏ ਗਏ, ਰਖੇ ਗਏ। 5. ਚਰਨੀਂ, ਚਰਨ। 6. ਡੇਗੇ, ਪਾ ਦਿਤੇ। 7. ਪਾਉਂਦਾ ਹੈ, ਰਖਦਾ ਹੈ। 8. ਮਿਲਿਆ, ਪ੍ਰਾਪਤ ਕੀਤਾ। 9. ਭਾਵ ਲਾਉਣਾ। 10. ਪਾ ਕੇ। 1. found, known, obtain. 2. auxiliary verb, escape; give. 3. accepted; puts. 4. ordained. 5. feet. 6. made them fall. 7. put. 8. obtained. 9. put, mark. 10. infusing. ਉਦਾਹਰਨਾ: 1. ਤਾ ਕੇ ਅੰਤ ਨ ਪਾਏ ਜਾਹਿ ॥ Japujee, Guru Nanak Dev, 24:8 (P: 5). ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥ (ਪ੍ਰਾਪਤ ਕਰੇ). Raga Sireeraag 1, 5, 2:3 (P: 16). ਉਦਾਹਰਨ: ਬਿਨੁ ਸਬਦੈ ਕਿਉ ਪਾਏ ਪਾਰੁ ॥ (ਭਾਵ ਪਾਰ ਲਗੇ/ਪਹੁੰਚੇ). Raga Bilaaval 3, 62, 8:4 (P: 842). ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥ (‘ਮਹਾਨਕੋਸ਼’ ਇਸ ਦੇ ਅਰਥ ‘ਧਰਮ ਦੇ ਚਰਨ’ ਕਰਦਾ ਹੈ). Raga Bilaaval 4, 44:2 (P: 800). 2. ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥ (ਦੇ ਸਕਦਾ ਹੈ). Raga Sireeraag 5, 91, 3:2 (P: 50). ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥ (ਦੇ ਸਕਦਾ ਹੈ). Raga Raamkalee 3, Vaar 6, Salok, 3, 1:4 (P: 949). 3. ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥ Raga Sireeraag 4, Vaar 3, Salok, 1, 1:4 (P: 83). ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥ (ਪਾਉਂਦਾ). Raga Maajh 3, Asatpadee 30, 5:2 (P: 127). ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥ (ਪਾਂਦਾ ਹੈ). Raga Maajh 1, Vaar 5, Salok, 4, 2:2 (P: 140). ਸਾ ਸੇਵਾ ਪ੍ਰਭ ਭਾਵਸੀ ਜੋ ਪ੍ਰਭ ਪਾਏ ਥਾਇ ॥ (ਭਾਵ ਕਬੂਲ ਕਰੇ). Raga Soohee 3, Asatpadee 4, 8:1 (P: 757). 4. ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥ Raga Gaurhee 4, 56, 3:2 (P: 170). 5. ਨਾਨਕ ਤਾ ਕੈ ਲਾਗਉ ਪਾਏ ॥ Raga Gaurhee 5, Sukhmanee 1, 3:10 (P: 263). ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥ Raga Vadhans 5, 9, 4:4 (P: 564). 6. ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥ Raga Gaurhee 4, Vaar 14, Salok, 4, 2:1 (P: 308). 7. ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥ Raga Maajh 3, Asatpadee 15, 7:3 (P: 113). ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ ॥ (ਪਾਉਂਦਾ ਹੈ, ਪੈਦਾ ਕਰਦਾ ਹੈ). Raga Goojree 3, 5, 2:1 (P: 490). ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥ (ਭਾਵ ਖਾਂਦਾ ਹੈ). Raga Bihaagarhaa 4, Vaar 15:2 (P: 554). 8. ਮੀਤਾ ਐਸੇ ਹਰਿ ਜੀਉ ਪਾਏ ॥ Raga Devgandhaaree 5, 27, 1:1 (P: 533). 9. ਧਰਮੁ ਦਲਾਲੁ ਪਾਏ ਨੀਸਾਣੁ ॥ Raga Soohee 3, Vaar 13, Salok, 1, 1:5 (P: 789). 10. ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥ Raga Maaroo 1, Solhaa 17, 6:2 (P: 1037).
|
Mahan Kosh Encyclopedia |
ਪ੍ਰਾਪਤ ਕੀਤੇ. “ਪਾਏ ਮਨੋਰਥ ਸਭਿ.” (ਵਾਰ ਗੂਜ ੨ ਮਃ ੫) 2. ਛਕੇ. ਖਾਂਦਾ ਹੈ. “ਭੋਜਨੁ ਨਾਨਕਾ ਵਿਰਲਾ ਪਾਏ ਕੋਇ” (ਮਃ ੩ ਵਾਰ ਰਾਮ ੧) 3. ਕ੍ਰਿ. ਵਿ. ਪੈਰੀਂ. “ਲਗਿ ਸਤਿਗੁਰ ਪਾਏ.” (ਭੈਰ ਮਃ ੫) 4. ਪਾਯਹ ਦਾ ਬਹੁਵਚਨ. ਖੰਭੇ. ਥਮਲੇ। 5. ਧਰਮ ਦੇ ਚਰਣ. “ਚਾਰ ਪਦਾਰਥ ਚਾਰੇ ਪਾਏ.” (ਬਿਲਾ ਮਃ ੪) 6. ਪਾਵੇ. ਡਾਲੇ. ਪਾਉਂਦਾ ਹੈ. “ਜੇਹਾ ਅੰਦਰਿ ਪਾਏ ਤੇਹਾ ਵਰਤੈ.” (ਮਾਝ ਮਃ ੩) 7. ਪਾਦਿੱਤੇ. ਡਾਲ ਦੀਏ. “ਨਿੰਦਕ ਦੁਸਟ ਸਭ ਪੈਰੀ ਪਾਏ.” (ਮਃ ੫ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|