Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paak. 1. ਪਵਿਤਰ। 2. ਪਕਵਾਨ, ਪਕਿਆਂ ਹੋਇਆ ਅੰਨ ਰਸੋਈ। 3. (ਪੱਕੀ ਹੋਈ) ਰੋਟੀ/ਭੋਜਨ। 1. holy, sanctified. 2. baked food. 3. food. ਉਦਾਹਰਨਾ: 1. ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥ Raga Sireeraag 1, Asatpadee 1, 1:2 (P: 53). 2. ਮਾਲਾ ਤਿਲਕੁ ਸੋਚ ਪਾਕ ਹੋਤੀ ॥ Raga Gaurhee 5, 4, 4:2 (P: 237). 3. ਸੁਰ ਤੇ ਤੀਸਉ ਜੇਵਹਿ ਪਾਕ ॥ Raga Bhairo, Kabir, Asatpadee 2, 2:2 (P: 1163).
|
SGGS Gurmukhi-English Dictionary |
[1. Per. adj. 2. P. n.] 1. pure, holy. 2. (from Pakâunâ) one who cooks
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. pus, suppuration, purulent matter. (2) ajd. sacred, holy; pure, clean, virtuous; devoid of, lacking, without.
|
Mahan Kosh Encyclopedia |
ਨਾਮ/n. ਜ਼ਖ਼ਮ ਪੱਕਣ ਤੋਂ ਵਿੱਚੋਂ ਨਿਕਲੀ ਪੂੰ. ਰਾਧ. ਪਸ। 2. ਸੰ. ਰਿੰਨ੍ਹਣ ਦੀ ਕ੍ਰਿਯਾ. ਪਕਾਉਣਾ। 3. ਪੱਕਿਆ ਹੋਇਆ ਅੰਨ. ਰਸੋਈ. “ਸੋਚ ਪਾਕ ਹੋਤੀ.” (ਗਉ ਅ: ਮਃ ੫) 4. ਇੱਕ ਦੈਤ, ਜਿਸ ਨੂੰ ਇੰਦ੍ਰ ਨੇ ਮਾਰਿਆ. ਦੇਖੋ- ਪਾਕਸਾਸਨ। 5. ਵਿ. ਮੂਰਖ. ਦੇਖੋ- ਅਪਾਕ 5। 6. ਫ਼ਾ. [پاک] ਪਵਿਤ੍ਰ. ਦੇਖੋ- ਪਾਕੁ 2। 7. ਦੋਸ਼ ਰਹਿਤ. ਬਿਨਾ ਕਲੰਕ। 8. ਡਿੰਗ. ਬਾਲਕ. ਬੱਚਾ। 8. ਭਾਈ ਸੰਤੋਖ ਸਿੰਘ ਜੀ ਨੇ ਪਕ੍ਵ ਦੀ ਥਾਂ ਭੀ ਪਾਕ ਵਰਤਿਆ ਹੈ- “ਹੁਤੋ ਪਾਕ ਰਸ ਲਾਗ ਚੁਚਾਵਨ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|