Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaṫʰ. 1. ਪੜਨਾ, ਪਠਨ ਕਰਨ। 2. ਸਬਕ, ਸੰਥਾ, ਜੋ ਬਾਰ ਬਾਰ ਪੜਿਆ ਜਾਵੇ। 1. recitation. 2. gospel. ਉਦਾਹਰਨਾ: 1. ਅਸੰਖ ਗਰੰਥ ਮੁਖਿ ਵੇਦ ਪਾਠ ॥ Japujee, Guru Nanak Dev, 17:3 (P: 3). ਬੇਦ ਪਾਠ ਮਤਿ ਪਾਪਾ ਖਾਇ ॥ (ਪੜਨ ਨਾਲ). Raga Soohee 3, Vaar 17ਸ, 1, 1:2 (P: 791). 2. ਹਰਿ ਮੁਖਿ ਪਾਠ ਪੜੈ ਬੀਚਾਰ ॥ Raga Aaasaa 1, 20, 3:4 (P: 355).
|
English Translation |
n.m. reading, recital; lesson, chapter, reading or recital of sacred text, prayer.
|
Mahan Kosh Encyclopedia |
(ਪਾਠੁ) ਸੰ. ਨਾਮ/n. ਪੜ੍ਹਨ ਦੀ ਕ੍ਰਿਯਾ. ਪਠਨ. “ਬੇਦ ਪਾਠ ਸੰਸਾਰ ਕੀ ਕਾਰ” (ਮਃ ੧ ਵਾਰ ਸੂਹੀ) 2. ਸ਼ਬਕ਼. ਸੰਥਾ. “ਪਾਠੁ ਪੜਿਓ ਅਰੁ ਬੇਦ ਬੀਚਾਰਿਓ.” (ਸੋਰ ਅ: ਮਃ ੫) 3. ਪੁਸ੍ਤਕ ਦਾ ਭਾਗ. ਅਧ੍ਯਾਯ। 4. ਕਿਸੇ ਪੁਸ੍ਤਕ ਅਥਵਾ- ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ. “ਪਾਠੁ ਪੜੈ ਨ ਬੂਝਹੀ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|