Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paan. 1. ਪੀਣ ਵਾਲੀ ਵਸਤੂ। 2. ਪੀਓ, ਪੀਣ ਦੀ ਕਿਰਿਆ। 3. ਤਾਂਬਲ, ਨਾਗਰ ਵੇਲ-ਦਾ ਪੱਤਾ ਜਿਸ ਵਿਚ ਕਥਾ, ਚੂਨਾ, ਸੁਪਾਰੀ, ਇਲਾਚੀ ਆਦਿ ਪਾ ਕੇ ਖਾਂਦੇ ਹਨ। 4. ਜਲ। 1. drinks. 2. drink, drinking. 3. betel leaves. 4. water, drinks.
ਉਦਾਹਰਨਾ:
1. ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥ Raga Gaurhee 5, 145, 3:1 (P: 195).
2. ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ ॥ Raga Gaurhee 5, Thitee, 12:3 (P: 299).
ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥ (ਪੀ ਕੇ). Raga Aaasaa Ravidas, 4, 1:2 (P: 486).
3. ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥ Raga Aaasaa 1, Asatpadee 12, 2:3 (P: 417).
4. ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥ Raga Saarang 5, 54, 1:2 (P: 1215).

SGGS Gurmukhi-English Dictionary
[1. P. n. 2. P. n. 3. P. v.] 1. leaf, betel leaf. 2. Drinking object, water etc. 3. Drink
SGGS Gurmukhi-English Data provided by Harjinder Singh Gill, Santa Monica, CA, USA.

English Translation
n.m. betel, betel leaf usu. folded with catechu, lime paste and areca pieces inside it; drink, soft drink; hearts in cards.

Mahan Kosh Encyclopedia

ਨਾਮ/n. ਪਾਣ. ਆਬ. ਚਮਕ. ਭੜਕ। 2. ਆਗ੍ਯਾ. “ਦੀਜੈ ਪਾਨੰ.” (ਰਾਮਾਵ) 3. ਪਾਣਿ. ਹੱਥ. “ਖਾਨ ਪਾਨ ਕਰ ਪਾਨ ਪਖਾਰੇ.” (ਗੁਪ੍ਰਸੂ) 4. ਪਾਯਨ. ਪੈਰੀਂ. “ਸਬੈ ਪਾਨ ਲਾਗੇ ਤਜ੍ਯੋ ਗਰਬ ਭਾਰੀ.” (ਦੱਤਾਵ) 5. ਪਰਾਯਣ. ਤਤਪਰ. “ਇਕ ਪਾਨ ਜਾਨ ਉਦਾਸ.” (ਦੱਤਾਵ) ਇੱਕਪਰਾਯਣ ਹੋਇਆ। 6. ਪ੍ਰਾਣ. ਸ੍ਵਾਸ. “ਪਾਨ ਤਜੇ ਤੁਮ ਤਾਹਿਤ ਪ੍ਰੀਤਮ, ਪਾਨ ਤਜੇ ਤੁਮਰੇ ਹਿਤ ਪ੍ਯਾਰੀ.” (ਚਰਿਤ੍ਰ ੩੬੭) 7. ਪਰਣ. ਪੱਤਾ. ਪਤ੍ਰ. “ਪੌਨ ਬਹੈ ਦ੍ਰੁਮ ਪਾਨ ਨਿਹਾਰੇ.” (ਕਲਕੀ) 8. ਨਾਗਰਬੇਲਿ ਦਾ ਪੱਤਾ. ਤਾਂਬੂਲ. ਫ਼ਾ. [پان] Piper Betel. “ਪਾਨ ਸੁਪਾਰੀ ਖਾਤੀਆ.” (ਤਿਲੰ ਮਃ ੪) 9. ਸੰ. ਪੀਣ ਦੀ ਕ੍ਰਿਯਾ. ਪੀਣਾ. “ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ.” (ਗਉ ਥਿਤੀ ਮਃ ੫) 10. ਜਲ. “ਮਿਥਿਆ ਭੋਜਨ ਪਾਨ.” (ਸਾਰ ਮਃ ੫) “ਨ ਪਾਨ ਫੇਰ ਜਾਚਤੇ ਨ ਪ੍ਰਾਨ ਦੇਹ ਧਾਰਤੇ.” (ਗੁਪ੍ਰਸੂ) 11. ਸ਼ਰਾਬ. “ਪਾਨ ਡਰਾਇ ਕਸੁੰਭੜੋ ਰੂਰੋ.” (ਚਰਿਤ੍ਰ ੧੧੧) ਦੇਖੋ- ਕਸੁੰਭੜਾ 2। 12. ਅਮ੍ਰਿਤ. “ਹਰੋਂ ਆਜ ਪਾਨੰ.” (ਰਾਮਾਵ) ਅੱਜ ਇੰਦ੍ਰ ਤੋਂ ਅਮ੍ਰਿਤ ਖੋਹ ਸਕਦਾ ਹਾਂ। 13. ਪੀਣ ਦਾ ਪਾਤ੍ਰ। 14. ਕੂਲ੍ਹ. ਨਹਰ। 15. ਰਕ੍ਸ਼ਾ. ਰਖ੍ਯਾ। 16. ਪੌ. ਪ੍ਰਪਾ. ਜਿਸ ਥਾਂ ਪਾਣੀ ਪਿਆਇਆ ਜਾਵੇ। 17. ਜਯ. ਫ਼ਤੇ. ਜਿੱਤ।

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits