Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paarjaaṫ⒰. ਮਨੋਕਾਮਨਾ ਪੂਰੀਆਂ ਕਰਨ ਵਾਲਾ ਸਮੁੰਦਰ ਤੋਂ ਨਿਕਲਿਆ ਇੰਦਰ ਦੇਵਤੇ ਦੇ ਬਾਗ ਵਿਚ ਸਥਿਤ ਇਕ ਬ੍ਰਿਛ। celestial tree. ਉਦਾਹਰਨ: ਗੁਰੁ ਤੀਰਥ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥ Raga Sireeraag 5, 99, 3:1 (P: 52).
|
Mahan Kosh Encyclopedia |
(ਪਾਰਜਾਤ) ਸੰ. ਪਾਰਿਜਾਤ. ਨਾਮ/n. ਪਾਰਿ (ਸਮੁੰਦਰ) ਤੋਂ ਪੈਦਾ ਹੋਇਆ ਦੇਵਤਿਆਂ ਦਾ ਇੱਕ ਬਿਰਛ. ਪੁਰਾਣਕਥਾ ਹੈ ਕਿ ਸਮੁੰਦਰ ਰਿੜਕਣ ਸਮੇਂ ਏਹ ਦਰਖਤ ਨਿਕਲਿਆ ਅਤੇ ਇੰਦ੍ਰ ਨੂੰ ਦਿੱਤਾਗਿਆ. ਇੰਦ੍ਰ ਦੀ ਇਸਤ੍ਰੀ “ਸ਼ਚੀ” ਇਸ ਨੂੰ ਵਡਾ ਪਸੰਦ ਕਰਦੀ ਸੀ. ਜਦ ਕ੍ਰਿਸ਼ਨ ਜੀ ਇੰਦ੍ਰ ਨੂੰ ਮਿਲਣ ਲਈ ਸ੍ਵਰਗਲੋਕ ਗਏ, ਤਾਂ ਉਨ੍ਹਾਂ ਦੀ ਰਾਣੀ ਸਤ੍ਯਭਾਮਾ ਨੇ ਪਤਿ ਨੂੰ ਪਾਰਿਜਾਤ ਦ੍ਵਾਰਿਕਾ ਲੈਜਾਣ ਲਈ ਪ੍ਰੇਰਿਆ, ਜਿਸ ਤੋਂ ਇੰਦ੍ਰ ਅਤੇ ਕ੍ਰਿਸ਼ਨ ਜੀ ਦਾ ਘੋਰ ਯੁੱਧ ਹੋਇਆ. ਅੰਤ ਨੂੰ ਇੰਦ੍ਰ ਹਾਰਗਿਆ ਅਤੇ ਕ੍ਰਿਸ਼ਨ ਜੀ ਨੇ ਪਾਰਿਜਾਤ ਸਤ੍ਯਭਾਮਾ ਦੇ ਵੇਹੜੇ ਵਿੱਚ ਲਿਆਕੇ ਲਾਦਿੱਤਾ. ਕ੍ਰਿਸ਼ਨ ਜੀ ਦੇ ਦੇਹਾਂਤ ਪਿੱਛੋਂ ਇਹ ਬਿਰਛ ਆਪ ਹੀ ਇੰਦ੍ਰਲੋਕ ਨੂੰ ਚਲਾਗਿਆ. ਦੇਖੋ- ਸੁਰਤਰੁ. “ਪਾਰਜਾਤੁ ਗੋਪੀ ਲੈ ਆਇਆ.” (ਵਾਰ ਆਸਾ) ਗੁਰੂ ਸਾਹਿਬ ਨੇ ਕਰਤਾਰ ਦੇ ਨਾਮ ਨੂੰ ਪਾਰਜਾਤ ਦੱਸਿਆ ਹੈ, ਯਥਾ- “ਪਾਰਜਾਤੁ ਇਹ ਹਰਿ ਕੋ ਨਾਮ.” (ਸੁਖਮਨੀ) 2. ਮੂੰਗਾ। 3. ਤੂੰਬਾ। 4. ਭਾਵ- ਪਾਰਬ੍ਰਹਮ. ਕਰਤਾਰ. “ਪਾਰਜਾਤੁ ਘਰਿ ਆਗਨਿ ਮੇਰੈ.” (ਗੂਜ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|