Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaraa. ਪਾਰ ਕਰਦਾ ਹੈ। ferries across. ਹਰਿ ਆਪੇ ਨਾਨਕ ਪਾਵੈ ਪਾਰਾ ॥ Raga Gaurhee 4, 44, 4:3 (P: 165). ਗੁਰਮੁਖਿ ਭਉਜਲੁ ਉਤਰਹੁ ਪਾਰਾ ॥ (ਭਾਵ ਮੁਕਤ ਹੋਵੇ). Raga Gaurhee 3, Asatpadee 2, 1:2 (P: 230).
|
SGGS Gurmukhi-English Dictionary |
[Var.] From Pâra, far side, further bank
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. mercury, quicksilver, hydrargyrum.
|
Mahan Kosh Encyclopedia |
ਨਾਮ/n. ਪਰਲਾ ਪਾਰ. ਅੰਤ. “ਜੋਗੀ ਖੋਜਤ ਹਾਰੇ, ਪਾਇਓ ਨਹਿ ਤਿਹ ਪਾਰਾ.” (ਜੈਤ ਮਃ ੯) 2. ਪਾਲਾ. ਸੀਤ. “ਪਾਰਾ ਪਰੈ ਜਗਤ ਅਧਿਕਾਈ.” (ਗੁਪ੍ਰਸੂ) 3. ਵਿ. ਪਾਰ ਦਾ. “ਅੰਤ ਨ ਪਾਰਾ ਕੀਮਤਿ ਨਹੀ ਪਾਈ.” (ਮਾਰੂ ਸੋਲਹੇ ਮਃ ੩) ਤੇਰੇ ਪਾਰ ਦਾ ਅੰਤ ਨਹੀਂ। 4. ਪਾਇਆ. “ਦੇਸ ਕਹੁੰ ਰਹੈ ਨ ਪਾਰਾ.” (ਰਘੁਰਾਜ) ਦੇਸ਼ ਵਿੱਚ ਕਿਤੇ ਰਹਿਣਾ ਨਾ ਪਾਇਆ। 5. ਪਾਰਦ. ਸੀਮਾਬ. “ਐਸੇ ਉਡੀ ਬਾਰਾ ਜੈਸੇ ਪਾਰਾ ਉਡ ਜਾਤ ਹੈ.” (ਕ੍ਰਿਸਨਾਵ) ਬਾਲਾ ਪਾਰੇ ਵਾਂਙ ਉਡਗਈ. ਦੇਖੋ- ਪਾਰਦ। 6. ਫ਼ਾ. [پارہ] ਪਾਰਹ. ਟੁਕੜਾ. ਖੰਡ। 7. ਅਧ੍ਯਾਯ. ਬਾਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|