Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paar⒤. 1. ਪਰਲੇ ਪਾਸੇ। 2. ਭਾਵ ਪਰਲੋਕ। 3. ਭਾਵ (ਵਸ) ਚਲੇ, ਹੋ ਸਕੇ। 4. ਰਾਹ ਵਿਚ । 1. across, on the other side. 2. viz., the other world. 3. as far as you can, as far is your power. 4. highway. ਉਦਾਹਰਨਾ: 1. ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥ (ਭਾਵ ਮੁਕਤ ਹੋ ਗਿਆ). Raga Sireeraag 5, 76, 3:3 (P: 44). 2. ਉਰਵਾਰਿ ਪਾਰਿ ਸਭ ਏਕੋ ਦਾਨੀ ॥ Raga Gaurhee, Kabir, 61, 4:2 (P: 337). 3. ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ Raga Bihaagarhaa 4, Vaar 16, Salok, 3, 1:5 (P: 554). ਸਾਕਤ ਸੰਗੁ ਨ ਕੀਜਈ ਪਿਆਰੇ ਜੇ ਕਾ ਪਾਰਿ ਵਸਾਇ ॥ Raga Sorath 5, Asatpadee 2, 5:1 (P: 641). 4. ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੇ ਅਪ੍ਰਾਧੀ ॥ Raga Saarang, Parmaanand, 1, 2:1 (P: 1253).
|
SGGS Gurmukhi-English Dictionary |
[Var.] From Pâra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਪਰਲੇ ਪਾਸੇ. “ਪਾਰਿ ਉਤਰਿਜਾਹਿ ਇਕ ਖਿਨਾ.” (ਬਸੰ ਮਃ ੩) 2. ਪਾਲਕੇ. ਪਾਲਨ ਕਰਕੇ। 3. ਪਾੜਕੇ. “ਪਰਮਾਨੰਦ ਤੇ ਪਾਰਿ.” (ਗੁਪ੍ਰਸੂ) ਪਰਮਾਨੰਦ ਨਾਲੋਂ ਪਾੜਕੇ (ਵੱਖ ਕਰਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|