Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paavan. 1. ਪਵਿੱਤਰ ਕਰਨ ਵਾਲਾ। 2. ਪਵਿੱਤਰ, ਸ਼ੁੱਧ। 3. ਪਾ ਲੈਂਦਾ ਹੈ। 4. ਪਵਿਤਰ ਹੋ ਜਾਈਦਾ ਹੈ। 5. ਪਵਿਤਰ ਕੀਤੇ। 6. ਪੈਰ। 1. one who sanctifies, redeemer. 2. spotless, blotless, pious. 3. takes in his refuge. 4. purified. 5. purified. 6. feet, run about. ਉਦਾਹਰਨਾ: 1. ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥ Raga Sireeraag Ravidas, 1, 1:2 (P: 93). 2. ਗੁਰ ਤੇ ਪਵਿਤ ਪਾਵਨ ਸੁਚਿ ਹੋਇ ॥ Raga Gaurhee 3, 22, 2:3 (P: 158). ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥ Raga Aaasaa 3, Asatpadee 32, 4:1 (P: 427). ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ ॥ (ਪਵਿਤਰ ਹਰੀ). Funhe, Guru Arjan Dev, 19:1 (P: 1363). 3. ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥ Raga Dhanaasaree 5, 35, 1:2 (P: 680). 4. ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥ Raga Todee 5, 29, 1:1 (P: 717). 5. ਗੋਤਮ ਨਾਰਿ ਅਹਿਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥ Raga Maalee Ga-orhaa, Naamdev, 2, 2:1 (P: 988). 6. ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ॥ Raga Kaanrhaa 5, 29, 1:2 (P: 1303). ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ ॥ Saw-yay, Guru Arjan Dev, 6:3 (P: 1388).
|
SGGS Gurmukhi-English Dictionary |
1. one who sanctifies, enlightner. 2. spotless, blotless, pious. 3. takes in his refuge. 4. purified. 5. purified. 6. feet, run about.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਵਿੱਤਰ one who makes ਪਵਿੱਤਰ purifier, consecrator, holy, redeemer, cf. ਪਤਿਤਪਾਵਨ.
|
Mahan Kosh Encyclopedia |
(ਪਾਵਨੁ) ਕ੍ਰਿ. ਪਾਉਣਾ. ਡਾਲਨਾ. “ਨਿਜ ਪਾਵਨ ਕੋ ਕਰੀਅਹਿ ਪਾਵਨ। ਜਿਸ ਤੇ ਹੋਇ ਸਦਨ ਮਮ ਪਾਵਨ.” (ਗੁਪ੍ਰਸੂ) ਆਪਣੇ ਪੈਰਾਂ ਨੂੰ ਮੇਰੇ ਘਰ ਵਿੱਚ ਪਾਓ, ਜਿਸ ਤੋਂ ਉਹ ਪਵਿਤ੍ਰ ਹੋਜਾਵੇ। 2. ਪੈਰਾਂ ਨੂੰ. ਚਰਣਾਂ ਨੂੰ. ਦੇਖੋ- ਪਾਵ. “ਪੁਨ ਧੋਵਹਿ ਪਾਵਨ.” (ਗੁਪ੍ਰਸੂ) 3. ਪੈਰਾਂ ਨਾਲ. ਪੈਰੋਂ ਸੇ. “ਪਾਵਨ ਧਾਵਨ ਸੁਆਮੀ ਸੁਖਪੰਥਾ.” (ਕਾਨ ਮਃ ੫) 4. ਪੈਂਦਾ ਹੈ. ਪੜਤਾ ਹੈ. “ਕੋ ਰੋਵੈ, ਕੋ ਹਸਿ ਹਸਿ ਪਾਵਨੁ.” (ਆਸਾ ਮਃ ੫) 5. ਸੰ. प्रपन्न- ਪ੍ਰਪੰਨ. ਵਿ. ਸ਼ਰਣਾਗਤ. ਸ਼ਰਨ ਆਇਆ. “ਗੋਤਮ ਨਾਰਿ ਅਹਲਿਆ ਤਾਰੀ, ਪਾਵਨ ਕੇਤਕ ਤਾਰੀਅਲੇ.” (ਮਾਲੀ ਨਾਮਦੇਵ) 6. ਸੰ. ਪਵਿਤ੍ਰ ਕਰਨ ਵਾਲਾ. “ਪਾਵਨ ਨਾਮ ਜਗਤ ਮੈ ਹਰਿ ਕੋ.” (ਗਉ ਮਃ ੯) 7. ਪਵਿਤ੍ਰ. ਸ਼ੁੱਧ. “ਪਾਵਨ ਚਰਨ ਪਖਾਰਨ ਕਰੇ.” (ਗੁਪ੍ਰਸੂ) 8. ਪੌਣਾਹਾਰੀ। 9. ਨਾਮ/n. ਅਗਨਿ। 10. ਜਲ। 11. ਚੰਦਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|