Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paasaa. 1. ਚੋਪੜ ਦੀ ਖੇਡ ਦੀ ਗੋਟ। 2. ਪਾਸ/ਨੇੜੇ। 3. ਕੋਲ, ਪਾਸ। 4. ਤਰਫ, ਦਿਸ਼ਾ, ਓਰ। 5. ਚੋਪੜ ਭਾਵ ਸੰਸਾਰ। 6. ਪਾਸੋਂ, ਕੋਲੋਂ। 7. ਭਾਵ ਨਾਲ। 1. dice. 2. near; around. 3. near, alone. 4. direction, side. 5. dice viz., world. 6. from. 7. side. ਉਦਾਹਰਨਾ: 1. ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥ Raga Sireeraag 1, Asatpadee 29, 2:3 (P: 71). ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥ (ਭਾਵ ਖੇਡ ਖੇਡੀ). Raga Sireeraag 4, Chhant 1, 3:4 (P: 78). 2. ਹਰਿ ਮੇਲਹੁ ਸੰਤ ਜੀਉ ਗੋਵਿੰਦ ਪ੍ਰਭ ਪਾਸਾ ਜੀਉ ॥ Raga Maajh 4, 69, 4:2 (P: 175). ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ ॥ (ਨੇੜੇ ਤੇੜੇ). Raga Malaar Ravidas, 2, 3:1 (P: 1293). 3. ਐਸੀ ਰਹਤ ਰਹਉ ਹਰਿ ਪਾਸਾ ॥ Raga Gaurhee, Kabir, 18, 4:2 (P: 327). ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥ Raga Bhairo 5, 32, 4:2 (P: 1145). 4. ਛਛਾ ਇਹੈ ਛਤ੍ਰਪਤਿ ਪਾਸਾ ॥ (ਭਾਵ ਰਸਤਾ, ਮਾਰਗ). Raga Gaurhee, Kabir, Baavan Akhree, 13:1 (P: 340). 5. ਆਪੇ ਪਾਸਾ ਆਪੇ ਸਾਰੀ ॥ Raga Maaroo 1, Solhaa 1, 5:2 (P: 1020). 6. ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥ Raga Maaroo 5, Solhaa 2, 6:3 (P: 1073). 7. ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥ Raga Saarang 4, Vaar 26:5 (P: 1247).
|
SGGS Gurmukhi-English Dictionary |
1. dice. 2. near; around. 3. near, alone. 4. direction, side. 5. dice i.e., world. 6. from. 7. side.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. side, flank. direction; seam as ਪਾਸ਼ਾ; dice; slab of pure gold.
|
Mahan Kosh Encyclopedia |
ਸੰ. ਪਾਸ਼ਕ. ਨਾਮ/n. ਧਾਤੁ ਅਤੇ ਹਾਥੀ ਦੰਦ ਆਦਿ ਦੇ ਉਂਗਲ ਜਿੰਨੇ ਲੰਮੇ, ਚਾਰ ਜਾਂ ਛੀ ਪਹਿਲੂ ਟੁਕੜੇ, ਜਿਨ੍ਹਾਂ ਪੁਰ ਚੌਪੜ (ਚੌਸਰ) ਖੇਡਣ ਲਈ ਬਿੰਦੀਆਂ ਦੇ ਚਿੰਨ੍ਹ ਅਥਵਾ- ਅੰਗ ਬਣੇ ਹੁੰਦੇ ਹਨ. ਖਿਲਾਰੀ ਇਨ੍ਹਾਂ ਨੂੰ ਸਿੱਟਕੇ ਅਤੇ ਬਿੰਦੀਆਂ ਦਾ ਹਿਸਾਬ ਜੋੜਕੇ ਗੋਟੀਆਂ ਬਿਸਾਤ ਪੁਰ ਚਲਾਉਂਦੇ ਹਨ. ਅਕ੍ਸ਼.{1350} “ਕਬਹੁ ਨ ਹਾਰਹਿ ਢਾਲਿ ਜੁ ਜਾਣਹਿ ਪਾਸਾ.” (ਸੂਹੀ ਕਬੀਰ) 2. ਪਾਰਸ਼੍ਵ. ਬਗਲ। 3. ਦਿਸ਼ਾ. ਓਰ। 4. ਸ਼ੁੱਧ ਸੋਨੇ ਦਾ ਇੱਕ ਚੁਕੋਣਾ ਟੁਕੜਾ, ਜੋ ਤੋਲ ਵਿੱਚ ਛੱਬੀ ਤੋਲੇ ਅੱਠ ਮਾਸ਼ੇ ਦਾ ਹੁੰਦਾ ਹੈ। 5. ਰਮਲ ਦਾ ਡਾਲਣਾ. Footnotes: {1350} ਪੁਰਾਣੇ ਸਮੇ ਜੂਆ ਖੇਡਣ ਵਾਸਤੇ ਬਹੇੜੇ ਦੇ ਫਲਾਂ ਤੇ ਅੰਗ ਲਿਖਕੇ ਪਾਸੇ (ਅਕ੍ਸ਼) ਬਣਾਏ ਜਾਂਦੇ ਸਨ. ਚਾਰ ਅੰਗਾਂਵਾਲਾ ਪਾਸਾ ਕ੍ਰਿਤ, ਤਿੰਨਾਂ ਵਾਲਾ ਤ੍ਰੇਤਾ, ਦੋ ਵਾਲਾ ਦ੍ਵਾਪਰ ਅਤੇ ਇੱਕ ਅੰਗ ਵਾਲਾ ਕਲਿ ਅਖਾਂਉਂਦਾ ਸੀ. ਕ੍ਰਿਤ ਜਿਤਾਉਣ ਵਾਲਾ ਅਤੇ ਕਲਿ ਹਰਾਉਣ ਵਾਲਾ ਪਾਸਾ ਮੰਨਿਆਂ ਜਾਂਦਾ ਸੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|