Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paas⒤. 1. ਕੋਲ, ਅਗੇ। 2. ਫਾਹੀ ਵਿਚ ਭਾਵ ਕੋਲ। 3. ਹਵਾਲੇ। 4. ਨੇੜੇ, ਨਿਕਟ ਆਲੇ ਦੁਆਲੇ। 5. ਪਾਸ, ਕੋਲ। 6. ਪਾਸੇ, ਵਖ। 7. ਬਰਾਬਰ ਦਾ, ਤੁਲ। 8. ਤਰਫ, ਪਾਸੇ, ਪਾਸਾ। 1. before, near; to. 2. near, with. 3. at your disposal. 4. near, with. 5. with, in the hand of. 6. removed, put aside. 7. equal. 8. side. ਉਦਾਹਰਨਾ: 1. ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥ Raga Goojree 4, Sodar, 4, 1:1 (P: 10). ਮਨੁ ਬੇਚੈ ਸਤਿਗੁਰ ਕੈ ਪਾਸਿ ॥ Raga Gaurhee 5, Sukhmanee 18, 2:5 (P: 286). 2. ਜਿਨ ਹਰਿ ਹਰਿ ਹਰਿਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ Raga Goojree 4, Sodar, 4, 3:1 (P: 10). 3. ਜੀਉ ਪਿੰਡੁ ਸਭੁ ਤੇਰੈ ਪਾਸਿ ॥ Raga Sireeraag 1, 31, 3:4 (P: 25). 4. ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥ Raga Sireeraag 4, 66, 3:3 (P: 40). ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥ Raga Sireeraag 4, Vaar 9:3 (P: 86). 5. ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥ Raga Sireeraag 5, 99, 4:1 (P: 52). ਸਾਹਿ ਪਠਾਇਆ ਸਾਹੈ ਪਾਸਿ ॥ Raga Aaasaa 5, 6, 2:1 (P: 372). 6. ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ Raga Aaasaa 1, Vaar 22, Salok, 2, 3:3 (P: 474). ਊਂਦਰ ਦੂੰਦਰ ਪਾਸਿ ਧਰੀਜੈ ॥ (ਇਕ ਪਾਸੇ). Raga Raamkalee 1, Asatpadee 5, 8:1 (P: 905). 7. ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥ Raga Bihaagarhaa 4, Vaar 2:2 (P: 549). 8. ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥ Salok, Farid, 67:2 (P: 1381).
|
SGGS Gurmukhi-English Dictionary |
[P. adv.] Near, prep. Beside, with, to
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਕੋਲ. ਸਮੀਪ. “ਬਿਨਉ ਕਰਉ ਗੁਰ ਪਾਸਿ.” (ਸੋਦਰ) “ਬਹੀਐ ਪੜਿਆ ਪਾਸ.” (ਮਃ ੨ ਵਾਰ ਮਾਝ) 2. ਕਿਨਾਰੇ. ਵੱਖ. “ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ.” (ਨਟ ਮਃ ੪) “ਵਸਤੂ ਅੰਦਰਿ ਵਸਤੁ ਸਮਾਵੈ, ਦੂਜੀ ਹੋਵੈ ਪਾਸਿ.” (ਵਾਰ ਆਸਾ) 3. ਪਾਸ (ਫਾਂਸੀ) ਵਿੱਚ. “ਭਾਗਹੀਣ ਜਮਪਾਸਿ.” (ਸੋਦਰੁ) 4. ਸੰ. ਪਾਸ਼. ਨਾਮ/n. ਫਾਹੀ. ਫੰਦਾ. “ਨਾਰ ਕੰਠ ਗਰ ਗ੍ਰੀਵ ਭਨ ਗ੍ਰਹਤਾ ਬਹੁਰ ਬਖਾਨ। ਸਕਲ ਨਾਮ ਏ ਪਾਸਿ ਕੇ ਨਿਕਸਤ ਹੈਂ ਅਪ੍ਰਮਾਨ.” (ਸਨਾਮਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|