Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Picʰʰæ. 1. ਪਿਛੋਂ, ਬਾਅਦ ਵਿਚ, ਜਾਣ ਤੋਂ ਬਾਅਦ। 2. ਪਿਛੇ, ਮਗਰ ਮਗਰ। 3. ਸਦਕਾ, ਬਰਕਤ ਨਾਲ। 4. ਭਾਵ ਤਕੜੀ ਦੇ ਦੂਜੇ ਪਲੇ ਵਿਚ। 5. ਲੰਘ ਚੁਕਿਆ ਸਮਾਂ। 6. ਭਾਵ ਐਧਰ ਉਧਰ। 7. ਭਾਵ ਲੋਕ ਪ੍ਰਲੋਕ। 1. after, afterwards. 2. follow. 3. in the wake of, those who follow them. 4. hind pan/scale. 5. by gone time, there after; behind. 6. hither thither. 7. hereafter. ਉਦਾਹਰਨਾ: 1. ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥ Raga Raamkalee, Baba Sundar, Sad, 5:1 (P: 923). ਜੇ ਕੇ ਕਹੈ ਪਿਛੈ ਪਛਤਾਇ ॥ Japujee, Guru Nanak Dev, 12:2 (P: 3). 2. ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥ Raga Sireeraag 3, 35, 4:2 (P: 26). ਉਦਾਹਰਨ: ਪਿਛੈ ਲਗਿ ਚਲੀ ਮਾਇਆ ॥ Raga Sorath 5, 64, 2:2 (P: 625). 3. ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥ Raga Sireeraag 5, 98, 2:2 (P: 52). 4. ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥ Raga Maajh 1, Vaar 19ਸ, 1, 1:3 (P: 147). ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥ Raga Aaasaa 1, Vaar 11, Salok, 1, 2:10 (P: 469). 5. ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥ Raga Gaurhee 4, Vaar 13, Salok, 4, 2:6 (P: 307). ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥ Raga Tukhaaree 1, Baarah Maahaa, 11:4 (P: 1109). 6. ਓਇ ਆਗੈ ਪਿਛੈ ਬਹਿ ਮੁਹੁ ਛੁਪਾਇਨਿ ਨ ਰਲਨੀ ਖੋਟੇਆਰੇ ॥ Raga Gaurhee 4, Vaar 21, Salok, 4, 1:4 (P: 312). 7. ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ Raga Sorath 4, Vaar 17ਸ, 3, 2:2 (P: 649).
|
Mahan Kosh Encyclopedia |
(ਪਿਛੇ, ਪਿਛੇਰੇ) ਕ੍ਰਿ. ਵਿ. ਪਿੱਛੋਂ. ਪੀਛੇ ਸੇ. “ਪਿਛੈ ਪਤਲਿ ਸਦਿਹੁ ਕਾਵ.” (ਮਃ ੧ ਵਾਰ ਮਾਝ) ਮੋਏ ਪਿੱਛੋਂ ਪੱਤਲ ਮਣਸਦੇ ਅਤੇ ਕਾਵਾਂ ਨੂੰ ਬੁਲਾਉਂਦੇ ਹਨ. “ਤਨ ਬਿਨਸੇ ਪੁਨ ਰਹੋ ਪਿਛੇਰੇ.” (ਗੁਪ੍ਰਸੂ) 2. ਪਿਛਲੀ ਓਰ. ਪਿਛਲੀ ਤਰਫ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|