Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piᴺd⒰. 1. ਸਰੀਰ। 2. ਜਵਾਂ/ਚਾਵਲਾਂ ਦਾ ਪਿੰਨਾ। 1. body. 2. rice/barley roll. ਉਦਾਹਰਨਾ: 1. ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥ Raga Sireeraag 1, 16, 5:3 (P: 20). 2. ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥ Raga Aaasaa 1, 32, 2:1 (P: 358). ਗਇਆ ਪਿੰਡੁ ਭਰਤਾ ॥ Raga Gond, Naamdev, 1, 2:1 (P: 873).
|
Mahan Kosh Encyclopedia |
(ਪਿਡ, ਪਿੰਡ) ਸੰ. पिण्ड्. ਧਾ. ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। 2. ਨਾਮ/n. ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। 3. ਪਿਤਰਾਂ ਨਿਮਿੱਤ ਅਰਪੇ ਹੋਏ ਜੌਂ ਦੇ ਆਟੇ ਆਦਿ ਦੇ ਪਿੰਨ. “ਪਿੰਡੁ ਪਤਲਿ ਮੇਰੀ ਕੇਸਉ ਕਿਰਿਆ.” (ਆਸਾ ਮਃ ੧) 4. ਦੇਹ. ਸ਼ਰੀਰ. “ਮਿਲਿ ਮਾਤਾ ਪਿਤਾ ਪਿੰਡ ਕਮਾਇਆ.” (ਮਾਰੂ ਮਃ ੧) “ਜਿਨਿ ਏ ਵਡੁ ਪਿਡ ਠਿਣਿਕਿਓਨੁ.” (ਵਾਰ ਰਾਮ ੩) ਦੇਖੋ- ਠਿਣਿਕਿਓਨੁ। 5. ਗੋਲਾਕਾਰ ਬ੍ਰਹਮਾਂਡ। 6. ਗ੍ਰਾਮ. ਗਾਂਵ. “ਹਉ ਹੋਆ ਮਾਹਰੁ ਪਿੰਡ ਦਾ.” (ਸ੍ਰੀ ਮਃ ੫ ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। 7. ਢੇਰ. ਸਮੁਦਾਯ। 8. ਭੋਜਨ. ਆਹਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|