Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pukaar. 1. ਸਦ, ਚਾਂਗ, ਸਹਾਇਤਾ ਲਈ ਮਾਰੀ ਚੀਕ। 2. ਊਚੀ ਕੂਕ ਕੇ ਕਹਾਂ। 3. ਫਰਿਆਦ, ਵਾਸਤਾ। 4. ਭਾਵ ਅਰਦਾਸ, ਬੇਨਤੀ। 1. lamentation, complaint. 2. shout aloud. 3. loud cries/complaints. 4. supplication. ਉਦਾਹਰਨਾ: 1. ਸਦਾ ਸ਼ਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥ Raga Sireeraag 4, Vaar 10ਸ, 3, 2:2 (P: 86). 2. ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥ Raga Maajh 1, Vaar 4, Salok, 1, 1:4 (P: 139). 3. ਮਨ ਮੂਰਖ ਕਹ ਕਰਹਿ ਪੁਕਾਰ ॥ Raga Gaurhee 5, Baavan Akhree, 41:4 (P: 258). ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥ Raga Gaurhee 4, Vaar 16, Salok, 4, 1:3 (P: 309). ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ Raga Aaasaa 1, Vaar 23:4 (P: 475). ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ (ਭਾਵ ਹਾਲ ਦੱਸਾਂ). Raga Dhanaasaree 1, 1, 1:1 (P: 660). 4. ਢਾਢੀ ਕਹੇ ਪੁਕਾਰ ਪ੍ਰਭੂ ਸੁਣਾਇਸੀ ॥ Raga Goojree 3, Vaar 5:1 (P: 510). ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥ (ਬੇਨਤੀ)॥ Raga Sorath 5, 93, 2:3 (P: 631).
|
SGGS Gurmukhi-English Dictionary |
[P. v.] Shout, cry out, call loudly
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. call, shout, cry; summon;prayer, request, appeal, entreaty for help or redress of wrong; complaint, lament; evocation.
|
Mahan Kosh Encyclopedia |
ਨਾਮ/n. ਪ੍ਰਕ੍ਰੋਸ਼. ਸੱਦ. ਗੁਹਾਰ. ਚਾਂਗ. “ਮਤ ਤੂੰ ਕਰਹਿ ਪੁਕਾਰ.” (ਸ੍ਰੀ ਮਃ ੩) 2. ਨਾਲਿਸ਼. ਫ਼ਰਿਆਦ. “ਅਬਜਨ ਊਪਰਿ ਕੋ ਨ ਪੁਕਾਰੈ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|