Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Purakʰ. 1. ਪੁਰਸ਼, ਹਸਤੀ, ਵਿਅਕਤੀ। 2. ਮਰਦ, ਪਤੀ। 3. ‘ਪੂ’ ਨਰਕ ਤੋਂ ਰਖਿਆ ਕਰਨ ਵਾਲੇ, ਪਰਮਾਤਮਾ, ਹਰੀ। 4. ਮਰਦਉਪੁਣੇ ਵਾਲੇ, ਨਰ। 1. person, mortal being. 2. men, husband. 3. saviour from ‘Pu’ hell, the Lord. 4. perfect. ਉਦਾਹਰਨਾ: 1. ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥ Raga Sireeraag 1, 22, 4:1 (P: 22). ਤੁਮਦਾਤੇ ਤੁਮ ਪੁਰਖ ਬਿਧਾਤਾ ॥ (ਫਲ ਦਾਤਾ). Raga Maajh 5, 18, 2:1 (P: 99). ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰੀਆ ॥ Raga Gaurhee 4, Vaar 20ਸ, 4, 2:2 (P: 311). ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨੑਿ ॥ (ਜੀਵ). Raga Soohee 3, Asatpadee 4, 2:1 (P: 757). 2. ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥ Raga Maajh 1, Vaar 22:1 (P: 148). ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥ Raga Gaurhee 3, Chhant 4, 2:1 (P: 245). ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥ Raga Aaasaa, Kabir, 9, 2:1 (P: 478). 3. ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ॥ Raga Gaurhee 5, Chhant 2, 4:5 (P: 248). ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥ Raga Gaurhee 5, Sukhmanee 16, 2:10 (P: 284). ਸਤਗੁਰ ਜੇਵਡੁ ਅਵਰੁ ਨ ਕੋਈ ਮਿਲਿ ਸਤਿਗੁਰ ਪੁਰਖ ਧਿਆਈਐ ॥ (ਸਮਰਥ, ਹਸਤੀ, ਵਾਹਿਗੁਰੂ). Raga Raamkalee 4, 4, 2:2 (P: 881). 4. ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥ Raga Vadhans 4, Vaar 15, Salok, 3, 2:4 (P: 592).
|
SGGS Gurmukhi-English Dictionary |
[Var.] From Purasa
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. man, male person, departed ancestor; cosmic spirit as against material nature, ਪ੍ਰਕਿਰਤੀ pl. ancestors; husband.
|
Mahan Kosh Encyclopedia |
ਦੇਖੋ- ਪੁਰਖੁ. ਸੰ. ਪੁਰੁਸ਼. ਨਾਮ/n. ਮਨੁੱਖ. ਆਦਮੀ, ਜੋ ਪੁਰ (ਦੇਹ) ਵਿੱਚ ਸੌਂਦਾ (ਨਿਵਾਸ ਕਰਦਾ) ਹੈ. “ਨਾਰੀ ਤੇ ਜੋ ਪੁਰਖੁ ਕਰਾਵੈ, ਪੁਰਖਨ ਤੇ ਜੋ ਨਾਰੀ.” (ਸਾਰ ਕਬੀਰ) 2. ਪਤਿ. ਭਰਤਾ. “ਜਿਉ ਪੁਰਖੈ ਘਰਿ ਭਗਤੀ ਨਾਰਿ ਹੈ.” (ਸਵਾ ਮਃ ੩) 3. ਪੂਰਣਰੂਪ ਕਰਤਾਰ. ਸਰਵਵ੍ਯਾਪੀ ਪਾਰਬ੍ਰਹਮ. “ਸਤਿ ਨਾਮੁ ਕਰਤਾ ਪੁਰਖੁ.” (ਜਪੁ) 4. ਜੀਵਾਤਮਾ. “ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ.” (ਸੋਰ ਮਃ ੪) 5. ਸੂਰਜ। 6. ਪਾਰਾ। 7. ਨਰ. ਪੁਰੁਸ਼ਤ੍ਵ ਦੇ ਲੱਛਣਾਂ ਵਾਲਾ. “ਬਿਨੁ ਪਿਰ ਪੁਰਖੁ ਨ ਜਾਣਈ.” (ਸ੍ਰੀ ਅ: ਮਃ ੧) 8. ਸਾਂਖ੍ਯਮਤ ਅਨੁਸਾਰ ਪ੍ਰਕ੍ਰਿਤਿ ਤੋਂ ਭਿੰਨ ਇੱਕ ਪਦਾਰਥ, ਜੋ ਇੱਕ ਰਸ ਰਹਿਣ ਵਾਲਾ, ਅਕਰਤਾ ਅਤੇ ਅਸੰਗ ਹੈ। 9. ਰਿਗਵੇਦ ਅਨੁਸਾਰ ਈਸ਼੍ਵਰ, ਜੋ ਜਗਤਰਚਨਾ ਕਰਦਾ ਹੈ. ਰਿਗਵੇਦ ਦੇ ਅਨੁਸਾਰ ਈਸ਼੍ਵਰ, ਜੋ ਜਗਤਰਚਨਾ ਕਰਦਾ ਹੈ. ਰਿਗਵੇਦ ਦੇ ‘ਪੁਰੁਸ਼ਸੂਕ੍ਤ’ ਵਿੱਚ ਲਿਖਿਆ ਹੈ ਕਿ ਇਸ ਦੇ ੧੦੦੦ ਸਿਰ, ੧੦੦੦ ਅੱਖਾਂ ਅਤੇ ੧੦੦੦ ਪੈਰ ਹਨ. ਸਾਰੀ ਪ੍ਰਿਥਿਵੀ ਦੇ ਚੁਫੇਰੇ ਲਪੇਟਣ ਪੁਰ ਇਹ ੧੦ ਉਂਗਲ ਵਧ ਰਿਹਾ ਸੀ. ਇਸ ਸਾਰੀ ਪ੍ਰਿਥਿਵੀ ਤੇ ਜੋ ਕੁਝ ਹੋਚੁੱਕਾ ਹੈ ਅਤੇ ਜੋ ਕੁਛ ਅੱਗੋਂ ਹੋਵੇਗਾ, ਉਹ ਸਭ ਪੁਰਖੁ ਹੀ ਹੈ. ਸਾਰੀ ਉਤਪੱਤੀ ਇਸ ਦਾ ੧/੪ ਭਾਗ ਹੈ, ਅਤੇ ਇਸ ਦਾ ੩/੪ ਭਾਗ ਉਹ ਚੀਜਾਂ ਹਨ, ਜੇਹੜੀਆਂ ਕਿ ਆਕਾਸ਼ ਵਿੱਚ ਹਨ ਅਤੇ ਅਮਰ ਹਨ. ਜਦ ਇਹ ਪੁਰਖ ਖੜਾ ਹੋਇਆ ਤਾਂ ਏਸ ਦਾ ੧/੪ ਭਾਗ ਆਕਾਸ਼ ਤੋਂ ਭੀ ਉੱਪਰ ਲੰਘ ਗਿਆ, ਜਦ ਦੇਵਤਿਆਂ ਨੇ “ਪੁਰਸ਼ ਯਗ੍ਯ” ਕੀਤਾ ਤਦ ਬਸੰਤ ਰੁੱਤ ਦਾ ਘੀ, ਗ੍ਰੀਖਮ ਦੀਆਂ ਲੱਕੜਾਂ ਹੋਈਆਂ ਅਤੇ ਸ਼ਿਸ਼ਿਰ ਦਾ ਹਵਨ ਕੀਤਾ ਤਾਂ ਇਹ ਯਗ੍ਯ ਵਿੱਚੋਂ ਵੇਦ ਅਤੇ ਪਸ਼ੁ ਪੰਛੀ ਉਪਜੇ, ਜਦ ਦੇਵਤਿਆਂ ਨੇ ਪੁਰੁਸ ਦੀ ਵੰਡ ਕੀਤੀ ਤਾਂ ਇਸ ਦਾ ਮੁਖ ਬ੍ਰਾਹਮਣ, ਭੁਜਾ ਛਤ੍ਰੀ, ਪੱਟ ਵੈਸ਼੍ਯ ਅਤੇ ਪੈਰ ਸ਼ੂਦ੍ਰ ਬਣੇ. ਇਸ ਦੇ ਮਨ ਵਿੱਚੋਂ ਪ੍ਰਾਤਹਕਾਲ ਦਾ ਸਮਾਂ, ਅੱਖਾਂ ਵਿੱਚੋਂ ਸੂਰਜ, ਮੂੰਹ ਵਿੱਚੋਂ ਇੰਦ੍ਰ ਅਤੇ ਅਗਨਿ, ਸ੍ਵਾਸ ਵਿੱਚੋਂ ਵਾਯੂ, ਸਿਰ ਵਿੱਚੋਂ ਆਕਾਸ਼, ਪੈਰਾਂ ਵਿੱਚੋਂ ਧਰਤੀ ਅਤੇ ਕੰਨਾਂ ਵਿੱਚੋਂ ਚਾਰ ਦਿਸ਼ਾ ਪ੍ਰਗਟ ਹੋਈਆਂ. “ਜਹ ਨਿਰਮਲ ਪੁਰਖੁ ਪੁਰਖਪਤਿ ਹੋਤਾ.” (ਸੁਖਮਨੀ) 10. ਵ੍ਯਾਕਰਣ ਅਨੁਸਾਰ ਉੱਤਮ ਮਧ੍ਯਮ ਅਤੇ ਅਨ੍ਯਪੁਰਖ. Person. ਜੈਸੇ- “ਮੈ ਤੈਨੂ ਅਨੇਕ ਵਾਰ ਸਮਝਾਇਆ ਹੈ ਕਿ ਤੂੰ ਕਦੇ ਉਸ ਦੀ ਸੰਗਤਿ ਨਾ ਕਰੀਂ.” ਇਸ ਵਾਕ ਵਿੱਚ ਮੈਂ ਉੱਤਮ ਪੁਰਖੁ, first person ਹੈ, ਤੂੰ ਮੱਧਮ ਪੁਰਖ second person ਹੈ, ਉਹ ਅਨ੍ਯਪੁਰਖ third person ਹੈ। 11. ਸ਼ਿਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|