Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pooraa. 1. ਪੂਰਨ, ਮੁਕੰਮਲ, ਕਾਮਲ। 2. ਸਫਲ। 3. ਪੂਰਨ/ਕਾਮਲ ਪ੍ਰਭੂ। 4. ਚੰਗਾ। 5. ਪੂਰਨਤਾ, ਪੂਰਨ ਪਦਵੀ। 6. ਪੂਰਾ ਹੋਇਆ, ਪ੍ਰਾਪਤ ਹੋਇਆ। 1. perfect. 2. fruitful; perfect. 3. perfect Lord. 4. perfect, good. 5. Perfection. 6. fulfilled. ਉਦਾਹਰਨਾ: 1. ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥ Raga Sireeraag 1, 9, 1:2 (P: 17). ਸੰਗਤਿ ਮੀਤ ਮਿਲਾਪੁ ਪੂਰਾ ਨਾਵਣੋ ॥ (ਭਾਵ ਸਚਾ, ਅਸਲ). Raga Dhanaasaree 1, Chhant 1, 3:1 (P: 688). 2. ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥ Raga Maajh 5, 18, 2:3 (P: 99). ਪੂਰਾ ਮਾਰਗੁ ਪੂਰਾ ਇਸਨਾਨੁ ॥ Raga Gaurhee 5, 115, 2:1 (P: 188). 3. ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥ Raga Maajh 1, Vaar 17ਸ, 2, 2:1 (P: 146). ਉਦਾਹਰਨ: ਗੁਰ ਬਿਨੁ ਪੂਰਾ ਕੋਇ ਨ ਪਾਵੈ ॥ Raga Aaasaa 1, Asatpadee 6, 5:3 (P: 414). 4. ਕਹੁ ਨਾਨਕ ਜਾ ਕਾ ਪੂਰਾ ਕਰਮ ॥ Raga Gaurhee 5, 115, 4:1 (P: 189). ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥ (ਉਤਮ). Raga Dhanaasaree 4, 1, 3:2 (P: 667). 5. ਹਾਰਿ ਪਰੇ ਅਬ ਪੂਰਾ ਦੀਜੈ ॥ Raga Gaurhee, Kabir, 13, 4:2 (P: 326). 6. ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋੁ ਪੂਰਾ ॥ Raga Aaasaa 5, Chhant 3, 4:6 (P: 454).
|
SGGS Gurmukhi-English Dictionary |
[P. adj.] Full, complete, perfect
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. acquatic larva or insect. (2) adj. complete, completed; full, entire, whole, total, all; exact, accurate, correct; stark, sheer.
|
Mahan Kosh Encyclopedia |
ਵਿ. ਪੂਰਣ. “ਪੂਰਾ ਸਤਿਗੁਰੁ ਜੇ ਮਿਲੈ.” (ਸ੍ਰੀ ਮਃ ੫) 2. ਨਾਮ/n. ਜਲ ਦਾ ਕੀੜਾ. ਕੂਰਾ। 3. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|