Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poori-aa. 1. ਵਿਆਪਕ ਹੈ, ਸਮਾ ਰਿਹਾ ਹੈ। 2. ਭਰਿਆ ਹੋਣਾ, ਭਰਪੂਰ ਹੋਣਾ। 3. ਪੂਰਾ ਕੀਤਾ। 4. ਪੂਰਨ, ਕਾਮਲ। 5. ਰੋਕ ਲਏ (ਪ੍ਰਾਣ)। 1. pervading. 2. perfect, filled. 3. fulfilled. 4. perfect. 5. retained, withheld. ਉਦਾਹਰਨਾ: 1. ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥ Raga Sireeraag 5, 87, 2:2 (P: 48). 2. ਹਰਿ ਅੰਮ੍ਰਿਤਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥ Raga Gaurhee 4, Karhalay, 1, 7:2 (P: 234). 3. ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥ Raga Goojree 5, Vaar 21:1 (P: 524). 4. ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥ Raga Raamkalee 3, Chhant 3, 4:5 (P: 926). 5. ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥ Raga Maaroo, Jaidev, 1, 1:1 (P: 1106).
|
Mahan Kosh Encyclopedia |
ਪੂਰਣ ਕੀਤਾ। 2. ਵ੍ਯਾਪਿਆ। 3. ਹਠਯੋਗ ਦੇ ਮਤ ਅਨੁਸਾਰ ਸ੍ਵਾਸਾਂ ਨੂੰ ਓਅੰਜਪ ਨਾਲ ਅੰਦਰ ਪੂਰਿਆ (ਭਰਿਆ). “ਨਾਦ ਸਤ ਪੂਰਿਆ.” (ਮਾਰੂ ਜੈਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|