Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pooree. 1. ਪੂਰਨ, ਕਿਸੇ ਊਨ ਤੋਂ ਰਹਿਤ। 2. ਨਿਸ਼ਾ/ਤਸਲੀ ਹੋ ਗਈ ਭਾਵ ਸਫਲ ਹੋ ਗਈ। 3. ਪ੍ਰਾਪਤ ਹੋਈ, ਪੂਰੀ ਹੋਈ। 4. ਚੰਗੀ ਤਰਾਂ, ਪੂਰੀ ਤਰਾਂ। 5. ਸਹੀ, ਠੀਕ। 1. perfect. 2. successful, fruitful. 3. fulfilled. 4. perfectly. 5. correct, full. ਉਦਾਹਰਨਾ: 1. ਜਹ ਕਰਣੀ ਤਹ ਪੂਰੀ ਮਤਿ ॥ Raga Sireeraag 1, 30, 3:3 (P: 25). ਪੂਰੀ ਰਹੀ ਜਾ ਪੂਰੈ ਰਾਖੀ ॥ (ਪੂਰੀ ਤਰਾਂ, ਚੰਗੀ ਤਰ੍ਹਾਂ, ਪਰਨ ਰੂਪ ਵਿਚ). Raga Gaurhee 5, 114, 1:1 (P: 188). ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥ (ਸ਼੍ਰੇਸ਼ਟ, ਉਤਮ, ਕਾਮਲ). Raga Gaurhee 5, 116, 1:1 (P: 189). 2. ਭਨਤਿ ਨਾਨਕ ਮੇਰੀ ਪੂਰੀ ਪਰੀ ॥ Raga Gaurhee 5, 123, 4:2 (P: 190). ਗੁਰਿ ਪੂਰੈ ਕੀਤੀ ਪੂਰੀ ॥ (ਸਫਲਤਾ ਬਖਸ਼ੀ). Raga Sorath 5, 60, 1:1 (P: 624). 3. ਪੂਰੀ ਆਸਾ ਮਨੁ ਤ੍ਰਿਪਤਾਇਆ ॥ Raga Aaasaa 5, 11, 4:4 (P: 373). 4. ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥ Raga Sorath 5, 50, 1:2 (P: 621). 5. ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥ Raga Soohee, Kabir, 5, 2:2 (P: 793).
|
English Translation |
(1) n.f. small flat/ round/ fried bread; pancake, muffin; achievement. (2) adj.f. same as ਪੂਰਾ2.
|
Mahan Kosh Encyclopedia |
ਪੂਰਣ ਕੀਤੀ. “ਪੂਰੀ ਆਸਾ ਜੀ ਮਨਸਾ ਮੇਰੇ ਰਾਮ.” (ਵਡ ਛੰਤ ਮਃ ੫) 2. ਪੂਰਣ. ਨ੍ਯੂਨਤਾ ਰਹਿਤ. “ਪੂਰੀ ਹੋਈ ਕਰਾਮਾਤਿ.” (ਵਾਰ ਰਾਮ ੩) 3. ਨਾਮ/n. ਤਸੱਲੀ. “ਭਨਤਿ ਨਾਨਕ ਮੇਰੀ ਪੂਰੀਪਰੀ.” (ਗਉ ਮਃ ੫) 4. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। 5. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|