Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmaaṇ. ਨਮੂਨੇ ਦੀ, ਪ੍ਰਮਾਣੀਕ। exemplary, authentic, genuine. ਉਦਾਹਰਨ: ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥ Sava-eeay of Guru Arjan Dev, Mathuraa, 1:6 (P: 1408).
|
SGGS Gurmukhi-English Dictionary |
exemplary, authentic, genuine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. proof, testimony, authenticity; evidence, illustration, example, standard, measure, scale.
|
Mahan Kosh Encyclopedia |
ਨਾਮ/n. ਪ੍ਰ-ਮਾਣ. ਤੋਲ. ਵਜ਼ਨ. ਦੇਖੋ- ਤੋਲ 3। 2. ਮਾਪ. ਮਿਣਤੀ. ਦੇਖੋ- ਮਿਣਤੀ। 3. ਕਾਰਣ. ਹੇਤੁ. ਸਬਬ। 4. ਮਰਯਾਦਾ। 5. ਗਿਆਨੇਂਦ੍ਰਿਯ। 3. ਤਰਾਜ਼ੂ. ਤੁਲਾ। 7. ਦੂਰੀ. ਫਾਸਿਲਾ। 8. ਬ੍ਰਹਮ. ਕਰਤਾਰ। 9. ਸਤ੍ਯਵਕਤਾ ਪੁਰਖ। 10. ਪ੍ਰਾਮਾਣਿਕ ਧਰਮਗ੍ਰੰਥ। 11. ਪ੍ਰਮਾ (ਯਥਾਰਥ) ਗਿਆਨ ਦਾ ਸਾਧਨ ਰੂਪ ਸਬੂਤ. ਮਤਭੇਦ ਕਰਕੇ ਪ੍ਰਮਾਣਾਂ ਦੀ ਗਿਣਤੀ ਛੀ ਅਤੇ ਵੱਧ ਘੱਟ ਭੀ ਹੈ, ਪਰ ਕਾਵ੍ਯਗ੍ਰੰਥਾਂ ਵਿੱਚ ਅੱਠ ਪ੍ਰਮਾਣ ਮੰਨੇ ਹਨ- ਪ੍ਰਤ੍ਯਕ੍ਸ਼, ਅਨੁਮਾਨ, ਉਪਮਾਨ, ਸ਼ਬਦ, ਅਰਥਾਪੱਤਿ, ਅਨੁਪਲਬਧਿ, ਸੰਭਵ ਅਤੇ ਐਤਿਹ੍ਯ. (ੳ) ਅੰਤਹਕਰਣ ਦੇ ਸੰਯੋਗ ਨਾਲ ਨੇਤ੍ਰਾਦਿਕ ਗਿਆਨਇੰਦ੍ਰੀਆਂ ਦ੍ਵਾਰਾ ਹੋਇਆ ਗਿਆਨ ‘ਪ੍ਰਤ੍ਯਕ੍ਸ਼’ ਹੈ. ਇੰਦ੍ਰਿਯ ਅਰੁ ਮਨ ਯੇ ਜਹਾਂ ਵਿਸ਼ਯ ਆਪਨੋ ਪਾਇ, ਗ੍ਯਾਨ ਕਰੇਂ ਪ੍ਰਤ੍ਯਕ੍ਸ਼ ਤਹਿਂ ਕਹਿ ਗੁਲਾਬ ਕਵਿਰਾਇ. (ਲਲਿਤ ਕੌਮੁਦੀ) ਉਦਾਹਰਣ- ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖਸਾਰ, ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰ. (ਮਃ ੧ ਵਾਰ ਆਸਾ) ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠ. (ਵਾਰ ਰਾਮ ੨ ਮਃ ੫) ਸੰਤਨ ਕੀ ਸੁਣਿ ਸਾਚੀ ਸਾਖੀ, ਸੋ ਬੋਲਹਿ ਜੋ ਪੇਖਹਿ ਆਖੀ. (ਰਾਮ ਮਃ ੫) (ਅ) ਕਾਰਣ ਦ੍ਵਾਰਾ ਕਾਰਯ ਦਾ ਗਿਆਨ “ਅਨੁਮਾਨ” ਪ੍ਰਮਾਣ ਹੈ. ਕਾਰਣ ਕੇ ਜਾਨੇ ਜਹਾਂ ਕਾਰਯ ਜਾਨ੍ਯੋਜਾਇ, ਹੈ ਅਨੁਮਾਨ ਅਲੰਕ੍ਰਿਤੀ ਕਵਿ ਗੁਲਾਬ ਕੇ ਭਾਇ. (ਲਲਿਤ ਕੌਮੁਦੀ) ਉਦਾਹਰਣ- ਧੂਮ ਤੇ ਆਗ ਰਹੈ ਨ ਦੁਰੀ ਜਿਮ, ਤ੍ਯੋਂ ਛਲ ਤੇ ਤੁਮ ਕੋ ਲਖਪਾਯੋ. (ਕ੍ਰਿਸਨਾਵ) (ੲ) ਕਿਸੇ ਪ੍ਰਸਿੱਧ ਵਸਤੂ ਨੂੰ ਜਾਣਕੇ ਉਸ ਦੇ ਤੁਲ੍ਯ ਕਿਸੇ ਅਣਦੇਖੀ ਵਸਤੂ ਨੂੰ ਜਾਣਨਾ “ਉਪਮਾਨ” ਪ੍ਰਮਾਣ ਹੈ. ਉਪਮਾ ਕੀ ਸਾਦ੍ਰਿਸ਼੍ਯ ਤੇਂ ਬਿਨ ਦੇਖ੍ਯੋ ਉਪਮੇਯ, ਜਾਨਪਰੈ ਉਪਮਾਨ ਸੋ ਅਲੰਕਾਰ ਹੈ ਗੋਯ. (ਲਲਿਤ ਕੌਮੁਦੀ) ਉਦਾਹਰਣ- ਗਾਂ ਜੇਹਾ ਰੋਝ, ਬਘਿਆੜ ਹੁੰਦਾ ਕੁੱਤੇ ਜੇਹਾ, ਬਿੱਲੀ ਜਿਹਾ ਬਾਘ ਇੱਲ ਜੇਹਾ ਹੁੰਦਾ ਬਾਜ ਹੈ. (ਸ) ਧਰਮਗ੍ਰੰਥ ਅਥਵਾ- ਲੋਕਪ੍ਰਮਾਣ ਵਾਕ੍ਯ “ਸ਼ਬਦ ਪ੍ਰਮਾਣ” ਹੈ. ਜਹਾਂ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ, ਸੋਊ ਸ਼ਬਦ ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ. (ਲਲਿਤ ਕੌਮੁਦੀ) ਉਦਾਹਰਣ- ਸੁਣਿਆ ਮੰਨਿਆ ਮਨਿ ਕੀਤਾ ਭਾਉ, ਅੰਤਰਗਤਿ ਤੀਰਥਿ ਮਲਿ ਨਾਉ. (ਜਪੁ) ਜਿਨੀ ਨਾਮੁ ਧਿਆਇਆ ਗਏ, ਮਸਕਤਿ ਘਾਲਿ, ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ. (ਜਪੁ) ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ! ਹਰਿ ਕਰਤਾ ਆਪਿ ਮੁਹਹੁ ਕਢਾਏ. (ਮਃ ੪ ਵਾਰ ਗਉ ੧) (ਹ) ਇੱਕ ਬਾਤ ਵ੍ਯਰਥ ਹੋਈ ਆਪਣੀ ਸਿੱਧੀ ਲਈ ਦੂਜੀ ਦੀ ਕਲਪਣਾ ਕਰਾਵੇ, ਇਹ “ਅਰਥਾਪੱਤਿ” ਪ੍ਰਮਾਣ ਹੈ. ਜਹਾਂ ਵ੍ਯਰਥ ਭੇ ਅਰਥ ਕੋ ਔਰ ਜੋਗ ਸੇ ਥਾਪ, ਅਰਥਾਪੱਤਿ ਅਲੰਕ੍ਰਿਤੀ ਭਾਖਤ ਸੁਕਵਿ ਸਦਾਪ. (ਲਲਿਤ ਕੌਮੁਦੀ) ਉਦਾਹਰਣ- ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ, ਤਿਸ ਦਾ ਨਫਰੁ ਕਿਥਹੁ ਰਜਿ ਖਾਏ? ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ, ਅਣਹੋਂਦੀ ਕਿਥਹੁ ਪਾਏ? (ਮਃ ੪ ਵਾਰ ਗਉ ੧) (ਕ) ਕਿਸੇ ਪ੍ਰਮਾਣ ਦ੍ਵਾਰਾ ਜਿੱਥੇ ਵਸ੍ਤੁ ਪ੍ਰਤੀਤ ਨਾ ਹੋਵੇ, ਇਹ “ਅਨੁਪਲਬਧਿ” ਹੈ. ਜਾਨ ਪਰੈ ਨਹਿ ਵਸ੍ਤੁ ਕਛੁ ਅਨੁਪਲਬਧਿ ਹੈ ਸੋਯ. (ਲਲਿਤ ਕੌਮੁਦੀ) ਉਦਾਹਰਣ- ਨਾਰਾਇਣ ਨਿੰਦਸਿ ਕਾਇ ਭੂਲੀ ਗਾਵਾਰੀ। ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ, ××× ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰਗੇਹਣਿ, ਤਾਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ. (ਧਨਾ ਤ੍ਰਿਲੋਚਨ) ਸਾਤੋ ਅਕਾਸ ਸਾਤੋ ਪਤਾਰ, ਬਿਥਰ੍ਯੋ ਅਦ੍ਰਿਸਟ ਜਿਹ ਕਰਮਜਾਰ. (ਅਕਾਲ) (ਖ) ਜਿਸ ਥਾਂ ਕਿਸੇ ਗੱਲ ਦਾ ਹੋਣਾ ਮੁਮਕਿਨ ਠਹਿਰਾਇਆ ਜਾਵੇ ਇਹ “ਸੰਭਵ” ਪ੍ਰਮਾਣ ਹੈ. ਜਹਿ ਸੰਭਵ ਹ੍ਵੈ ਵਸ੍ਤੁ ਕੋ, ਸੰਭਵ ਨਾਮ ਸੁ ਹੋਯ. (ਲਲਿਤ ਕੌਮੁਦੀ) ਉਦਾਹਰਣ- ਚਾਰ ਜਨੇ ਚਾਰਹੂ ਦਿਸ਼ਾ ਤੇ ਚਾਰ ਕੋਨੇ ਗਹਿ, ਮੇਰੁ ਕੋ ਹਲਾਯਕੈ ਉਖਾਰੈਂ, ਤੋ ਉਖਰਜਾਯ. (ਠਾਕੁਰ ਕਵਿ) (ਗ) ਜਿਸ ਕਥਨ ਦੇ ਵਕਤਾ ਦਾ ਪਤਾ ਨਹੀਂ, ਪਰ ਪਰੰਪਰਾ ਗੱਲ ਚੱਲੀ ਆਉਂਦੀ ਹੈ, ਏਹ “ਐਤਿਹ੍ਯ” ਪ੍ਰਮਾਣ ਹੈ. ਪਰੰਪਰਾ ਕਹਨਾਵਤ ਜੋਈ, ਤਿਹ ਏਤਿਹ੍ਯ ਕਹਿਤ ਸਬਕੋਈ. (ਗਰਬ ਗੰਜਨੀ) ਉਦਾਹਰਣ- ਭਗਤ ਹੇਤਿ ਮਾਰਿਓ ਹਰਨਾਖਸੁ ਨਰ ਸਿੰਘ ਰੂਪ ਹੋਇ ਦੇਹ ਧਰਿਓ, ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿਕੇ ਦੁਆਰ ਖਰੋ. (ਮਾਰੂ ਨਾਮਦੇਵ) ਨ੍ਰਿਪਕੰਨਿਆ ਕੇ ਕਾਰਨੈ ਇਕ ਭਇਆ ਭੇਖਧਾਰੀ, ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ. (ਬਿਲਾ ਸਧਨਾ) 12. ਵਿ. ਤੁੱਲ. ਸਮਾਨ. “ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ.” (ਸਵੈਯੇ ਮਃ ੪ ਕੇ) ਗੁਰੂ ਅਮਰਦਾਸ ਜੀ ਦੇ ਤੁਲ੍ਯ ਹੀ ਆਪ ਨੂੰ ਵਿਧਾਤਾ ਨੇ ਰਚਿਆ ਹੈ। 13. ਵ੍ਯ. ਤੀਕ. ਤੋੜੀ. ਪਰਯੰਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|