Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaraan. ਸਵਾਸ, ਜਿੰਦ ਜਾਨ, ਜੀਵਨ। mainstay, very life. ਉਦਾਹਰਨ: ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥ (ਭਾਵ ਜੀਵਨ). Raga Sireeraag 5, 79, 1:2 (P: 45). ਮੈਂ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮੑਾਰੇ ॥ (ਜਿੰਦ ਜਾਨ). Raga Vadhans 4, Chhant 3, 4:4 (P: 574). ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨੑ ਬਿਧਿ ਸਾਹਿਬੁ ਰਵਤੁ ਰਹੈ ॥ (ਸਵਾਸ). Raga Soohee 1, 1, 3:2 (P: 728). ਸੰਤਨ ਕੇ ਪ੍ਰਾਣ ਅਧਾਰ ॥ (ਜੀਵਨ ਦਾ). Raga Raamkalee 5, 38, 32:3 (P: 895).
|
SGGS Gurmukhi-English Dictionary |
[P. n.] Breath
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. vital air, breath, life force, life, soul; energy, strength.
|
Mahan Kosh Encyclopedia |
ਸੰ. ਨਾਮ/n. ਸ੍ਵਾਸ. ਦਮ. “ਪ੍ਰਾਣ ਮਨ ਤਨ ਜੀਅ ਦਾਤਾ.” (ਗਉ ਛੰਤ ਮਃ ੫) 2. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ- ਦਸ ਪ੍ਰਾਣ। 3. ਜੀਵਨ। 4. ਮਨ. ਚਿੱਤ. “ਜਿਸ ਸੰਗਿ ਲਾਗੇ ਪ੍ਰਾਣ.” (ਫੁਨਹੇ ਮਃ ੫) 5. ਬਲ. ਸ਼ਕਤਿ। 6. ਬ੍ਰਹਮ. ਪਰਮਾਤਮਾ। 7. ਘੀ. ਘ੍ਰਿਤ। 8. ਸਮੇ (ਵੇਲੇ) ਦਾ ਇੱਕ ਪ੍ਰਮਾਣ, ਜਿਤਨੇ ਵਿੱਚ ਵੀਹ ਲਘੁ ਅਤੇ ਦਸ ਗੁਰੁ ਉੱਚਾਰਣ ਕੀਤੇ ਜਾਣ. “ਦਸ ਗੁਰੁ ਸਮ ਇਕ ਪ੍ਰਾਣ ਹ੍ਵੈ, ਖਟ ਅਸੁ ਸਮ ਪਲ ਏਕ। ਸਾਠ ਪਲੋਂ ਕੀ ਇਕ ਘੜੀ ਯਹ ਕਵਿ ਕਾਲ ਵਿਵੇਕ॥” (ਗਣ ਪ੍ਰਸ੍ਤਾਰ ਚੰਦ੍ਰਿਕਾ) ਦੇਖੋ- ਕਾਲ ਪ੍ਰਮਾਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|