Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fir⒤. 1. ਫੇਰ, ਮੁੜ ਕੇ। 2. ਫਿਰ ਕੇ, ਉਲਟ ਕੇ। 3. ਗਮਨ ਕਰਕੇ, ਭਰਮਨ ਕਰਕੇ ਭਾਵ ਭਟਕ ਭਟਕ ਕੇ। 4. ਘੁੰਮ ਗਈ ਭਾਵ ਵਾਪਰ ਗਈ, ਵਿਆਪਕ ਹੋ ਗਈ, ਫੇਲ ਗਈ। 1. then, afterwards. 2. then, rather. 3. wandering, going round. 4. proclaimed. ਉਦਾਹਰਨਾ: 1. ਗਾਵੈ ਕੋ ਜੀਅ ਲੈ ਫਿਰਿ ਦੇਹ ॥ Japujee, Guru Nanak Dev, 3:6 (P: 92). ਰਾਮ ਨਾਮ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥ (ਮੁੜ ਕੇ, ਫੇਰ). Raga Sireeraag 3, 57, 1:2 (P: 36). ਉਦਾਹਰਨ: ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥ (ਭਾਵ ਪਿਛੋਂ). Raga Sireeraag, Bennee, 1, 1:1 (P: 93). 2. ਦੂੜ ਲਗੇ ਫਿਰਿ ਚਾਕਰੀ ਸਤਿਗੁਰ ਕੇ ਵੇਸਾਹੁ ॥ Raga Sireeraag 1, 11, 1:2 (P: 18). ਗੁਰੂ ਪਾਸਹੁ ਫਿਰਿ ਚੇਲਾ ਖਾਇ ॥ (ਉਲਟਾ). Raga Aaasaa 1, 4, 2:1 (P: 349). 3. ਬਨ ਫਿਰਿ ਥਕੇ ਬਨਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ ॥ Raga Goojree 4, Karhalay, 2, 1:2 (P: 234). ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥ Raga Gaurhee 5, Sukhmanee 11, 3:8 (P: 277). 4. ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥ Raga Aaasaa 1, Asatpadee 11, 5:3 (P: 417).
|
Mahan Kosh Encyclopedia |
ਕ੍ਰਿ. ਵਿ. ਫੇਰ. ਪੁਨਹ. ਮੁੜਕੇ. “ਫਿਰਿ ਹੋਇ ਨ ਫੇਰਾ.” (ਵਡ ਛੰਤ ਮਃ ੩) “ਫਿਰਿ ਏਹ ਵੇਲਾ ਹਥਿ ਨ ਆਵੈ.” (ਕਾਨ ਅ: ਮਃ ੪) 2. ਫਿਰਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|