Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ful. 1. ਕੁਸਮ, ਪੂਰੀ ਖਿੜੀ ਹੋਈ ਕਲੀ, ਪੁਸ਼ਪ। 2. ਅਸਥੀਆਂ, ਮਿਰਤਕ ਦੀਆਂ ਸੜੁ ਕੇ ਸੁਫੈਦ ਹੋਇਆ ਹੱਡੀਆਂ। 1. flower. 2. bones. ਉਦਾਹਰਨਾ: 1. ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥ Raga Maajh 1, Vaar 20ਸ, 1, 2:1 (P: 147). 2. ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥ Raga Raamkalee, Baba Sundar, Sad, 5:4 (P: 923).
|
SGGS Gurmukhi-English Dictionary |
[P. n.] Flower
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਫੁੱਲ। 2. ਉਂਗਲਾਂ ਦਾ ਅਗਲਾ ਹਿੱਸਾ. ਪੋਟਾ। 3. ਪੈਰਾਂ ਅਤੇ ਹੱਥਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਜੋ ਚਿਤਾ ਵਿੱਚੋਂ ਚੁਗਕੇ ਹਿੰਦੂ ਗੰਗਾ ਆਦਿ ਤੀਰਥਾਂ ਵਿੱਚ ਪਾਉਂਦੇ ਹਨ. “ਹਰਿਕਥਾ ਪੜੀਐ ਹਰਿਨਾਮ ਸੁਣੀਐ, ਬੇਬਾਣ ਹਰਿਰੰਗ ਗੁਰੁ ਭਾਵਏ। ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿਸਰਿ ਪਾਵਏ.” (ਸਦੁ) ਸਤਿਗੁਰੂ ਨੂੰ, ਵਿਮਾਨ, ਪਿੰਡ, ਪੱਤਲ, ਕ੍ਰਿਯਾ, ਦੀਪਕ, ਅਤੇ ਗੰਗਾ ਵਿੱਚ ਅਸਥੀਆਂ ਪਾਉਣ ਦੀ ਥਾਂ, ਹਰਿਰੰਗ ਭਾਂਉਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|