Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Féree. 1. ਭੁਆਟਣੀ। 2. ਝਲਾਂ। 3. ਫੇਰਿਆ/ਘੁੰਮਾਇਆ ਹੈ। 4. ਫੇਰਦਾ ਹਾਂ। 5. ਗੇੜਾ ਚਕਰ (ਜਨਮ ਮਰਨ ਦਾ)। 6. ਉਲਟਾ ਦਿਤੀ। 1. whirlpool, gyration, perambulation, circumambulation. 2. wave. 3. wandering. 4. wave. 5. coming and going. 6. diverted, transformed. ਉਦਾਹਰਨਾ: 1. ਭਉ ਫੇਰੀ ਹੋਵੈ ਮਨ ਚੀਤਿ ॥ Raga Aaasaa 1, 6, 3:1 (P: 350). ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥ (ਭਾਵ ਨਾਚ ਨਹੀਂ ਹੁੰਦਾ). Raga Gond, Kabir, 9, 4:1 (P: 872). ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪ ਤੇਰੋ ਠਾਉ ॥ (ਭਾਵ ਪ੍ਰਦਖਨਾ ਕਰਾਂ). Raga Kedaaraa 5, 4, 1:2 (P: 1120). 2. ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥ Raga Vadhans 4, 3, 4:2 (P: 561). 3. ਤੂ ਘਰ ਘਰ ਰਮਈਐ ਫੇਰੀ ॥ Raga Sorath, Kabir, 5, 2:2 (P: 655). 4. ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥ Raga Raamkalee, Kabir, 4, 1:2 (P: 969). 5. ਬਿਨੁ ਸਬਦੈ ਚੂਕੈ ਨਹੀ ਫੇਰੀ ॥ Raga Maaroo 3, Solhaa 8, 15:2 (P: 1052). 6. ਗਿਰਿ ਤਰ ਜਲੁ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥ Raga Bhairo, Naamdev, 9, 3:2 (P: 1165). ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥ (ਉਲਟਾਈ). Raga Jaijaavantee 9, 3, 1:3 (P: 1352).
|
English Translation |
n.f. visit esp. to vagrant mendicants; sound of hawkers.
|
Mahan Kosh Encyclopedia |
ਨਾਮ/n. ਭੁਆਟਣੀ. ਚਕ੍ਰ ਮੰਡਲ ਨ੍ਰਿਤ੍ਯ. “ਬਾਜੇ ਬਿਨੁ ਨਹੀਂ ਲੀਜੈ ਫੇਰੀ.” (ਗੌਂਡ ਕਬੀਰ) “ਭਉ ਫੇਰੀ ਹੋਵੈ ਮਨ ਚੀਤ.” (ਆਸਾ ਮਃ ੧) 2. ਘੁੰਮਣ (ਚਕ੍ਰ ਲਾਉਣ) ਦੀ ਕ੍ਰਿਯਾ. “ਮਲ ਲਥੇ ਲੈਦੇ ਫੇਰੀਆ.” (ਸ੍ਰੀ ਮਃ ੫ ਪੈਪਾਇ) 3. ਭਿਖ੍ਯਾ ਮੰਗਣ ਲਈ ਫੇਰਾ ਪਾਉਣ ਦੀ ਕ੍ਰਿਯਾ। 4. ਪਰਿਕ੍ਰਮਾ. ਪਰਦੱਛਣਾ. “ਵਾਰੀ ਫੇਰੀ ਸਦਾ ਘੁਮਾਈ.” (ਕੇਦਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|