Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Banmaalaa. 1. ਜੰਗਲੀ ਫੁਲਾਂ ਭਾਵ ਬਨਸਪਤੀ ਦੀ ਮਾਲਾ ਅਥਵਾ ਹਾਰ ਪਾਉਣ ਵਾਲਾ, ਭਾਵ ਵਾਹਿਗੁਰੂ। 2. ਗਿਟਿਆਂ ਤਕ ਲੰਮੀ ਫੁਲਾਂ ਦੀ ਮਾਲਾ ਜੋ ਕ੍ਰਿਸ਼ਨ ਜੀ ਪਾਂਦੇ ਸਨ। 1. forest flowers, wild flowers; viz., Lord of flowers, God. 2. long garland of flowers which Sri Krishan Ji used to wear. ਉਦਾਹਰਨਾ: 1. ਜਿਨੁ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ ॥ Raga Maalee Ga-orhaa 4, 5, 1:2 (P: 985). 2. ਬਨਮਾਲਾ ਬਿਭੂਖਨ ਕਮਲ ਨੈਨ ॥ Raga Maaroo 5, Solhaa 11, 10:1 (P: 1082).
|
Mahan Kosh Encyclopedia |
ਨਾਮ/n. ਵਨਮਾਲਾ. ਜੰਗਲੀ ਫੁੱਲਾਂ ਦੀ ਮਾਲਾ, ਜੋ ਗਲ ਤੋਂ ਗਿੱਟਿਆਂ ਤਕ ਲੰਮੀ ਹੋਵੇ ਅਤੇ ਜਿਸ ਦੇ ਮੇਰੁ ਦੀ ਥਾਂ ਕਦੰਬ ਦਾ ਫੁੱਲ ਹੋਵੇ. ਕਈ ਸੰਸਕ੍ਰਿਤ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਤੁਲਸੀ, ਕੁੰਦ, ਮੰਦਾਰ, ਹਾਰਸ਼੍ਰਿੰਗਾਰ, ਕਮਲ, ਇੰਨ੍ਹਾਂ ਪੰਜ ਫੁੱਲਾਂ ਤੋਂ ਬਣੀ ਹੋਈ ਮਾਲਾ ਦੀ “ਵਨਮਾਲਾ” ਸੰਗ੍ਯਾ ਹੈ. ਇਹ ਵਿਸ਼ਨੁ ਅਤੇ ਕ੍ਰਿਸ਼ਨ ਜੀ ਦਾ ਸ਼੍ਰਿੰਗਾਰ ਹੈ. “ਬਨਮਾਲਾ ਬਿਭੂਖਨ ਕਮਲ ਨੈਨ.” (ਮਾਰੂ ਸੋਲਹੇ ਮਃ ੫) 2. ਵਨਸ੍ਪਤਿ ਰੂਪ ਮਾਲਾ। 3. ਵਨਮਾਲਾ ਪਹਿਰਨ ਵਾਲਾ. ਦੇਖੋ- ਬਨਮਾਲੀ 3. “ਮਿਲਿਆ ਹਰਿ ਬਨਮਾਲਾ.” (ਮਾਲੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|