Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ban⒤. 1. ਜੰਗਲ ਵਿਚ। 2. ਬਣੀ, ਜੁੜੀ। 3. ਭਾਵ ਫਬਦੀ/ਢੁਕਦੀ ਹੈ। 1. in forest. 2. (aux. v) happened. 3. behoves, befits. ਉਦਾਹਰਨਾ: 1. ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥ Raga Gaurhee 1, 19, 1:1 (P: 157). 2. ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥ Raga Gaurhee 4, 40, 4:1 (P: 164). ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥ (ਭਾਵ ਢੋ ਢੁਕ ਪਏ, ਬਿਧਾਂ ਬਣ ਆਈਆਂ). Raga Gaurhee 9, 4, 2:2 (P: 219). ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ ਸੰਤਨ ਸਿਉ ਬਨਿ ਆਈ ॥ (ਭਾਵ ਮੇਲ ਹੋ ਗਿਆ). Raga Saarang 5, 44, 2:1 (P: 1213). 3. ਸਾਧ ਕੀ ਸੋਭਾ ਸਾਧ ਬਨਿ ਆਈ ॥ Raga Gaurhee 5, Sukhmanee 7, 8:9 (P: 272). ਕਾਜੀ ਬੋਲਿਆ ਬਨਿ ਨਹੀ ਆਵੈ ॥ (ਸ਼ੋਭਦਾ ਨਹੀਂ, ਯੋਗ ਨਹੀਂ). Raga Aaasaa, Kabir, 17, 1:1 (P: 480). ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ ਤਿਸ ਹੀ ਕਉ ਬਨਿ ਆਵੈ ॥ (ਸ਼ੋਭਦਾ/ਅਥਵਾ ਪ੍ਰਾਪਤ ਹੁੰਦਾ ਹੈ). Raga Dhanaasaree 5, 7, 1:2 (P: 672).
|
SGGS Gurmukhi-English Dictionary |
[Var.] From Banā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਨ (ਜੰਗਲ) ਵਿੱਚ. “ਬਨਿ ਭੀਹਾਵਲੈ ਹਿਕੁ ਸਾਥੀ ਲਧਮੁ.” (ਵਾਰ ਗੂਜ ੨ ਮਃ ੫) ਭਯੰਕਰ ਜੰਗਲ (ਸੰਸਾਰ) ਵਿੱਚ। 2. ਦੇਖੋ- ਵਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|