Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baras⒰. 1. ਵਸੋ, ਵਸ। 2. ਵਰਖਾ। 3. ਵਰ੍ਹਾ, ਸਾਲ। 1. rain, burst, pour down. 2. rainy; rains. 3. year. ਉਦਾਹਰਨਾ: 1. ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥ Raga Aaasaa 5, Chhant 4, 2:2 (P: 455). 2. ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥ Raga Raamkalee 5, Rutee Salok, 4:1 (P: 928). ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥ (ਵਰਖਾ ਹੋਈ ਹੈ). Raga Tukhaaree 1, Baarah Maahaa, 4:5 (P: 1107). 3. ਬਰਸੁ ਏਕੁ ਹਉ ਫਿਰਓ ਕਿਨੈ ਨਹੁ ਪਰਚਉ ਲਾਯਉ ॥ Sava-eeay of Guru Amardas, 20:3 (P: 1395).
|
SGGS Gurmukhi-English Dictionary |
[Var.] From Barasa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਵਰਸ਼ਾ. ਮੀਂਹ. “ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ.” (ਰਾਮ ਰੁਤੀ ਮਃ ੫) 2. ਵਰਸਣਾ (ਵਰ੍ਹਣਾ) ਕ੍ਰਿਯਾ ਦਾ ਅਮਰ. “ਬਰਸੁ ਮੇਘ ਜੀ, ਤਿਲੁ ਬਿਲਮੁ ਨ ਲਾਉ.” (ਮਲਾ ਮਃ ੫) ਹੇ ਮੇਘ! ਜੀ (ਜਲ) ਦੀ ਵਰਖਾ ਕਰ। 3. ਵਰਸ਼. ਵਰ੍ਹਾ. ਸਾਲ. “ਬਰਸੁ ਏਕੁ ਹਉ ਫਿਰਿਓ.” (ਸਵੈਯੇ ਮਃ ੩ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|