Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bal⒤. 1. ਬਲਿਹਾਰ, ਸਦਕੇ, ਕੁਰਬਾਨ, ਵਾਰਨੇ। 2. ਸੜਨਾ। 3. ਬਲ ਕਰਕੇ, ਸ਼ਕਤੀ ਕਰਕੇ, ਬਲ ਸਦਕਾ। 4. ਪ੍ਰਹਿਲਾਦ ਦਾ ਪੋਤਰਾ ਵਿਰੋਚਨ ਦਾ ਪੁਤਰ ਇਕ ਪ੍ਰਤਾਪੀ ਰਾਜਾ ਜਿਸਨੂੰ ਛਲਣ ਲਈ ਵਿਸ਼ਨੂੰ ਬਾਵਨ ਰੂਪ ਧਾਰ ਕੇ ਢਾਈ ਕਦਮ ਧਰਤੀ ਦਾਨ ਵਿਚ ਮੰਗੀ। ਦੋ ਕਦਮ ਵਿਚ ਅਕਾਸ਼ ਤੇ ਧਰਤੀ ਮਿਣ ਗਈ ਤੇ ਅੱਧੇ ਵਿਚ ‘ਬਲਿ’ ਰਾਜੇ ਦਾ ਸਰੀਰ। 1. ever sacrifice. 2. burnt. 3. due to power. 4. son of the gradson of Prahlad - king Bal. ਉਦਾਹਰਨਾ: 1. ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਾਰਿਆ ॥ Raga Goojree 5, Sodar, 5, 4:2 (P: 10). ਹਰਿ ਬਿਨੁ ਜੀਉ ਜਲਿ ਬਲਿ ਜਾਉ ॥ Raga Sireeraag 1, 1, 1:1 (P: 14). 2. ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ ॥ (ਸੜ ਗਈ). Raga Soohee 4, Chhant 1, 3:1 (P: 773). ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥ (ਸੜ ਜਾਣੀਏ). Raga Bihaagarhaa 5, Chhant 4, 3:1 (P: 848). 3. ਤਿਤੁ ਬਲਿ ਰੋਗੁ ਨ ਬਿਆਪੈ ਕੋਈ ॥ Raga Gaurhee 5, 150, 1:2 (P: 196). 4. ਬਲਿ ਰਾਜਾ ਮਾਇਆ ਅਹੰਕਾਰੀ ॥ Raga Gaurhee 1, Asatpadee 9, 2:1 (P: 224). ਨਾਮੈ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥ Raga Maaroo, Naamdev, 3, 4:2 (P: 1105).
|
Mahan Kosh Encyclopedia |
ਸੰ. ਨਾਮ/n. ਰਾਜਕਰ. ਮਹਿਸੂਲ (ਮੁਆਮਲਾ), ਜੋ ਜ਼ਮੀਨ ਪੁਰ ਲਗਾਇਆ ਜਾਂਦਾ ਹੈ। 2. ਭੇਟਾ. ਉਪਹਾਰ. “ਤੇ ਭੀ ਬਲਿ ਪੂਜਾ ਉਰਝਾਏ.” (ਵਿਚਿਤ੍ਰ) 3. ਦੇਵਤਾ ਨੂੰ ਅਰਪਨ ਕੀਤਾ ਪਸ਼ੂ ਅਥਵਾ- ਅੰਨ। 4. ਕੁਰਬਾਨ. ਬਲਿਹਾਰ. “ਬਲਿਜਾਇ ਨਾਨਕ ਸਦਾ ਕਰਤੇ.” (ਰਾਮ ਛੰਤ ਮਃ ੫) ਦੇਖੋ- ਬਲਿਦਾਨ। 5. ਪ੍ਰਹਲਾਦ ਦਾ ਪੋਤਾ ਵਿਰੋਚਨ ਦਾ ਪੁਤ੍ਰ, ਜੋ ਵਿੰਧ੍ਯਾਵਲੀ ਦੇ ਉਦਰ ਤੋਂ ਪੈਦਾ ਹੋਇਆ. ਇਹ ਐਸਾ ਪ੍ਰਤਾਪੀ ਸੀ ਕਿ ਇੰਦ੍ਰ ਨੂੰ ਜਿੱਤਕੇ ਤਿੰਨ ਲੋਕਾਂ ਵਿੱਚ ਇਸ ਨੇ ਆਪਣਾ ਰਾਜਾ ਥਾਪਿਆ. ਦੇਵਤਿਆਂ ਦੇ ਆਖੇ ਵਿਸ਼ਨੁ ਨੇ ਬਲਿ ਨੂੰ ਛਲਣ ਲਈ ਵਾਮਨ ਅਵਤਾਰ ਧਾਰਿਆ ਅਰ ਬਲਿ ਤੋਂ ਢਾਈ ਅਥਵਾ- ਤਿੰਨ ਕਦਮ ਜ਼ਮੀਨ ਮੰਗੀ. ਬਲਿ ਨੇ ਦੈਤਗੁਰੁ ਸ਼ੁਕ੍ਰ ਦੇ ਵਰਜਣ ਪੁਰ ਭੀ ਜ਼ਮੀਨ ਦਾ ਸੰਕਲਪ ਵਾਮਨ ਨੂੰ ਦੇਦਿੱਤਾ. ਵਾਮਨ ਨੇ ਆਪਣਾ ਸ਼ਰੀਰ ਵਧਾਕੇ ਦੋ ਕਦਮ ਨਾਲ ਪ੍ਰਿਥਿਵੀ ਅਤੇ ਆਕਾਸ਼ ਮਿਣਲਏ, ਤੀਜੇ ਕਦਮ ਵਿੱਚ ਬਲਿ ਦਾ ਸ਼ਰੀਰ ਲੈਲਿਆ. ਵਿਸ਼ਨੁ ਨੇ ਇਸ ਦੀ ਭਗਤੀ ਦੇਖਕੇ ਬਲਿ ਨੂੰ ਪਾਤਾਲ ਦਾ ਰਾਜਾ ਥਾਪਿਆ ਅਤੇ ਉਸ ਦੀ ਬੇਨਤੀ ਅਨੁਸਾਰ ਉਸ ਦਾ ਦ੍ਵਾਰਪਾਲ ਹੋਕੇ ਰਹਿਣਾ ਅੰਗੀਕਾਰ ਕੀਤਾ. “ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ.” (ਮਾਰੂ) 6. ਦੇਖੋ- ਬਲੀ। 7. ਸ਼ਸਤ੍ਰਨਾਮਮਾਲਾ ਵਿੱਚ ਹਾਥੀ ਦਾ ਨਾਮ ਭੀ ਬਲਿ ਹੈ. ਦੇਖੋ- ਬਲਿਅਰਿ। 8. ਦੇਖੋ- ਵਲਿ। 9. ਕ੍ਰਿ. ਵਿ. ਬਲ ਕਰਕੇ. ਸ਼ਕਤਿ ਨਾਲ. “ਤਿਤੁ ਬਲਿ ਰੋਗੁ ਨ ਬਿਆਪੈ ਕੋਈ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|