Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baajaaree. 1. ਬਜ਼ਾਰ ਵਿਚ ਇਧਰ ਉਧਰ ਫਿਰਨ ਵਾਲਾ, ਭੌਂਦੂ, ਉਜਡ। 2. ਬਾਜ਼ਾਰ ਲਾਣ ਵਾਲੇ, ਸੌਦਾਗਰ, ਸੌਦੇਬਾਜ਼; ਬਹੁਰੂਪੀਏ, ਰਾਸਧਾਰੀ। 1. babbler, chatter. 2. shopkeepers, businessmen; guisers. ਉਦਾਹਰਨਾ: 1. ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥ Raga Aaasaa 1, 36, 3:1 (P: 359). 2. ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥ Raga Aaasaa 1, Vaar 4, Salok, 1, 2:4 (P: 464).
|
SGGS Gurmukhi-English Dictionary |
1. babbler, chatter. 2. shopkeepers, businessmen; guisers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬਾਜ਼ਾਰ ਸੰਬੰਧੀ. ਬਾਜ਼ਾਰ ਦਾ। 2. ਬਾਜ਼ਾਰ ਵਿੱਚ ਏਧਰ ਓਧਰ ਫਿਰਨ ਵਾਲਾ. ਮਰਯਾਦਾ ਰਹਿਤ. ਅਸਭ੍ਯ. “ਸਬਦੁ ਨ ਚੀਨੈ ਲੰਪਟ ਹੈ ਬਾਜਾਰੀ.” (ਮਾਰੂ ਅ: ਮਃ ੧) “ਜੇ ਕੋ ਦਰਗਹ ਬਹੁਤਾ ਬੋਲੈ, ਨਾਉ ਪਵੈ ਬਾਜਾਰੀ.” (ਆਸਾ ਮਃ ੧) 3. ਸ਼ਰੀਰਰੂਪ ਬਾਜ਼ਾਰ ਦਾ ਸੋਧਕ. ਸੰਯਮੀ. “ਸੋ ਬਾਜਾਰੀ ਹਮ ਗੁਰੁ ਮਾਨੇ.” (ਗੌਂਡ ਕਬੀਰ) ਉਸ ਬਾਜਾਰੀ ਨੂੰ ਅਸੀਂ ਗੁਰੂ ਮੰਨਦੇ ਹਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|