Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaṇee-aa. 1. ਗੁਰ, ਉਪੇਦਸ। 2. ਵਪਾਰੀ, ਵਣਜ ਕਰਨ ਵਾਲਾ। 3. ਸ਼ਬਦ, ਬਚਨ। 4. ਭਾਵ ਧਰਮ ਰਾਜ। 5. ਮਿਠੇ ਬੋਲ। 1. Guru’s word, Thy word. 2. dealer. 3. true Words. 4. Judge, Dharamraj. 5. sings (sweet words). ਉਦਾਹਰਨਾ: 1. ਇਤੁ ਤਨਿ ਲਾਗੈ ਬਾਣੀਆ ॥ Raga Sireeraag 1, 33, 3:1 (P: 25). 2. ਨਾਨਕ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ ॥ Raga Vadhans 1, 1, 4:1 (P: 557). 3. ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ ॥ Raga Vadhans 1, Alaahnneeaan 3, 6:2 (P: 580). 4. ਦੋਜਨਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥ Raga Maaroo 5, Asatpadee 8, 2:3 (P: 1020). 5. ਬਬੀਹਾ ਪ੍ਰਿਉ ਬੋਲੈ ਕੋਕਿਲ ਬਾਣੀਆ ॥ Raga Tukhaaree 1, Baarah Maahaa, 2:1 (P: 1107).
|
SGGS Gurmukhi-English Dictionary |
[n.] (from Sk.Banija) trader, businessman; also var. of Bānī
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਵਣਿਕ. ਵ੍ਯਾਪਾਰ ਕਰਨ ਵਾਲਾ. ਬਨੀਆਂ. “ਨਾਨਕ ਤੇਰਾ ਬਾਣੀਆ.” (ਵਡ ਮਃ ੧) 2. ਬਾਣੀ ਦਾ ਸਿੱਧਾਂਤ. “ਇਤੁ ਤਨਿ ਲਾਗੈ ਬਾਣੀਆ.” (ਸ੍ਰੀ ਮਃ ੧) 3. ਭਾਵ- ਧਰਮਰਾਜ. “ਲੇਖਾ ਮੰਗੈ ਬਾਣੀਆ.” (ਮਾਰੂ ਅੰਜੁਲੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|